ਦੋਰਾਹਾ (ਵਿਨਾਇਕ)- ਦੋਰਾਹਾ ਤੋਂ ਇਕ ਭਿਆਨਕ ਹਾਦਸਾ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿੱਥੇ ਜੀ.ਟੀ. ਰੋਡ ’ਤੇ ਇਕ ਤੇਜ਼ ਰਫ਼ਤਾਰ ਥਾਰ ਤੇ ਪਿੱਕ ਅੱਪ ਗੱਡੀ ਟਾਟਾ ਏਸ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਤੇ ਟਾਟਾ ਏਸ ਪਲਟੀਆਂ ਖਾਂਦੀ ਹੋਈ ਸਰਵਿਸ ਰੋਡ ’ਤੇ ਜਾ ਡਿੱਗੀ। ਇਸ ਹਾਦਸੇ ਦੌਰਾਨ ਪਿਕਅੱਪ ਗੱਡੀ ਦੇ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਵਾਸੀ ਪਿੰਡ ਮਲ੍ਹੀਪੁਰ ਥਾਣਾ ਦੋਰਾਹਾ ਵਜੋਂ ਹੋਈ ਹੈ।
ਮ੍ਰਿਤਕ ਦੇ ਭਤੀਜੇ ਵਿਕਰਮ ਸਿੰਘ ਪੁੱਤਰ ਅਮਰੀਕ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਚਾਚਾ ਆਪਣੀ ਗੱਡੀ ਟਾਟਾ ਏਸ ਲੈ ਕੇ ਪਿੰਡ ਤੋਂ ਸਰਹਿੰਦ ਵਿਖੇ ਮਾਲ ਛੱਡਣ ਲਈ ਜਾ ਰਿਹਾ ਸੀ। ਇਸ ਦੌਰਾਨ ਜੀ.ਟੀ. ਰੋਡ ’ਤੇ ਲੁਧਿਆਣਾ ਤੋਂ ਖੰਨਾ ਸਾਈਡ ਸਾਹਮਣੇ ਮੂਨਲਾਈਟ ਪ੍ਰਾਈਵੇਟ ਲਿਮਟਿਡ ਫੈਕਟਰੀ ਨੇੜੇ ਤੇਜ਼ ਰਫਤਾਰ ਥਾਰ ਗੱਡੀ ਦੇ ਚਾਲਕ ਨੇ ਲਾਪ੍ਰਵਾਹੀ ਨਾਲ ਉਸ ਦੇ ਚਾਚੇ ਦੀ ਗੱਡੀ ਨੂੰ ਜ਼ੋਰ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਸਰਵਿਸ ਰੋਡ ’ਤੇ ਜਾ ਡਿੱਗੀ। ਉਸ ਦਾ ਚਾਚਾ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਮਾਂ ਨੇ ਮੋਬਾਇਲ ਛੱਡਣ ਨੂੰ ਕਿਹਾ, ਧੀ ਨੇ ਚੁੱਕ ਲਿਆ ਅਜਿਹਾ ਕਦਮ ਕਿ ਮਾਪਿਆਂ ਸਣੇ ਪੁਲਸ ਨੂੰ ਵੀ ਪੈ ਗਈਆਂ ਭਾਜੜਾਂ
ਦੋਰਾਹਾ ਪੁਲਸ ਨੇ ਥਾਰ ਗੱਡੀ ਦੇ ਚਾਲਕ ਰਾਘਵ ਚਾਵਲਾ ਪੁੱਤਰ ਪਵਨ ਚਾਵਲਾ ਵਾਸੀ ਮਕਾਨ ਨੰ 33/11, ਮਿਲਾਪ ਨਗਰ, ਸੋਨੀਆ ਕਾਲੋਨੀ ਥਾਣਾ ਸਿਟੀ ਅੰਬਾਲਾ (ਹਰਿਆਣਾ) ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਚਾਇਤੀ ਚੋਣ ਐਕਟ 'ਚ ਵੱਡੇ ਬਦਲਾਅ ਦੀ ਤਿਆਰੀ 'ਚ ਪ੍ਰਸ਼ਾਸਨ, ਪਾਰਟੀ ਸਿੰਬਲ 'ਤੇ ਨਹੀਂ ਲੜਨਗੇ ਉਮੀਦਵਾਰ !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤੀਆਂ ਦੇ ਤਿਉਹਾਰ ਮੌਕੇ ਸਾਮਾਨ ਲੈਣ ਬਾਜ਼ਾਰ ਗਏ ਸੀ ਮਾਪੇ, ਪਿੱਛੋਂ ਘਰ 'ਚ ਝੂਲਾ ਝੂਲਦੇ-ਝੂਲਦੇ ਹੋ ਗਈ ਬੱਚੀ ਦੀ ਮੌਤ
NEXT STORY