ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਸਿਵਲ ਹਸਪਤਾਲ ਬਰਨਾਲਾ ਦੇ ਮਹਿਲਾ ਸਟਾਫ ਅਤੇ ਮਰੀਜ਼ਾਂ ਨਾਲ ਆਈਆਂ ਲੜਕੀਆਂ ਅਤੇ ਔਰਤਾਂ ਨਾਲ ਛੇੜ-ਛਾੜ ਕਰਨ ਦੇ ਮਾਮਲੇ 'ਚ ਥਾਣਾ ਸਿਟੀ ਬਰਨਾਲਾ ਪੁਲਸ ਨੇ ਐੱਸ. ਐੱਮ. ਓ. ਬਰਨਾਲਾ ਦੀ ਦਰਖਾਸਤ 'ਤੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ।
ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਮੱਘਰ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਘੁੰਨਸ ਆਪਣੇ ਮਰੀਜ਼ ਰਿਸ਼ਤੇਦਾਰ ਨਾਲ ਸਿਵਲ ਹਸਪਤਾਲ ਬਰਨਾਲਾ ਵਿਖੇ ਪਿਛਲੇ ਕਈ ਦਿਨਾਂ ਤੋਂ ਆਇਆ ਹੋਇਆ ਸੀ ਅਤੇ ਹਰ ਰੋਜ਼ ਸਿਵਲ ਹਸਪਤਾਲ ਦੇ ਮਹਿਲਾ ਸਟਾਫ ਅਤੇ ਦਾਖਲ ਮਰੀਜ਼ਾਂ ਨਾਲ ਆਈਆਂ ਔਰਤਾਂ ਅਤੇ ਲੜਕੀਆਂ ਨਾਲ ਛੇੜ-ਛਾੜ ਅਤੇ ਬਦਸਲੂਕੀ ਕਰਦਾ ਸੀ, ਜਿਸ ਦੀ ਸ਼ਿਕਾਇਤ ਹਸਪਤਾਲ ਦੀਆਂ ਮਹਿਲਾ ਸਟਾਫ ਵੱਲੋਂ ਐੱਸ. ਐੱਮ. ਓ. ਬਰਨਾਲਾ ਨੂੰ ਕੀਤੀ ਗਈ, ਜਿਸ 'ਤੇ ਐੱਸ. ਐੈੱਮ. ਓ. ਬਰਨਾਲਾ ਵੱਲੋਂ ਕਾਰਵਾਈ ਕਰਨ ਲਈ ਇਕ ਦਰਖਾਸਤ ਥਾਣਾ ਸਿਟੀ ਕੋਤਵਾਲੀ ਵਿਖੇ ਭੇਜੀ ਗਈ, ਜਿੱਥੇ ਡਿਊਟੀ ਅਫਸਰ ਮੱਘਰ ਸਿੰਘ ਨੇ ਉਕਤ ਵਿਅਕਤੀ ਨੂੰ ਮੌਕੇ ਤੋਂ ਕਾਬੂ ਕੀਤਾ।
ਮਾਨਸਿਕ ਪ੍ਰੇਸ਼ਾਨੀ ਕਾਰਨ ਔਰਤ ਨੇ ਮਾਰੀ ਨਹਿਰ 'ਚ ਛਾਲ, ਟ੍ਰੈਫਿਕ ਇੰਚਾਰਜ ਨੇ ਬਚਾਈ ਜਾਨ
NEXT STORY