ਖਰੜ (ਰਣਬੀਰ/ਅਮਰਦੀਪ) : ਸੇਵਾ ਮਲਟੀਸਪੈਸ਼ਲਿਟੀ ਹਸਪਤਾਲ ’ਚ ਸਾਹਮਣੇ ਆਏ ਕਿਡਨੀ ਰੈਕਟ ਮਾਮਲੇ ਦੀ ਜਾਂਚ ਲਗਾਤਾਰ ਤੇਜ਼ ਹੋ ਰਹੀ ਹੈ। ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਮਹਿੰਦਰ ਕੁਮਾਰ ਮਨਸੁੱਖਭਾਈ ਪਟੇਲ ਤੇ ਰਾਕੇਸ਼ ਕੁਮਾਰ ਨਨੂਮਾ ਨੂੰ ਬੁੱਧਵਾਰ ਨੂੰ ਦੁਬਾਰਾ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਤੋਂ ਉਨ੍ਹਾਂ ਦਾ ਪੁਲਸ ਰਿਮਾਂਡ ਹੋਰ ਦੋ ਦਿਨ ਲਈ ਵਧਾ ਦਿੱਤਾ ਗਿਆ ਹੈ। ਪੁਲਸ ਮੁਤਾਬਕ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਸੁਝਾਅ ਮਿਲੇ ਹਨ, ਜਿਨ੍ਹਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਧਰ, ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ’ਚ ਸਖ਼ਤ ਰੁਖ ਅਪਣਾਉਂਦਿਆਂ ਹਸਪਤਾਲ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਇਹ ਕਾਰਵਾਈ ਡੀ. ਸੀ. ਮੋਹਾਲੀ ਦੇ ਹੁਕਮਾਂ ’ਤੇ ਕੀਤੀ ਗਈ।
ਇਹ ਵੀ ਪੜ੍ਹੋ : ਪਾਵਰਕਾਮ ਵਲੋਂ ਇਨ੍ਹਾਂ ਪਰਿਵਾਰਾਂ ਨੂੰ ਵੱਡੀ ਰਾਹਤ, ਬਿਜਲੀ ਕੁਨੈਕਸ਼ਨਾਂ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ
ਐੱਸ. ਡੀ. ਐੱਮ. ਵੱਲੋਂ ਬਣਾਈ ਗਈ ਟੀਮ ਦੀ ਨਿਗਰਾਨੀ ਹੇਠ ਇਹ ਪ੍ਰਕਿਰਿਆ ਪੂਰੀ ਕੀਤੀ ਗਈ, ਜਿਸ ਦੌਰਾਨ ਨਾਇਬ ਤਹਿਸੀਲਦਾਰ ਨੂੰ ਡਿਊਟੀ ਮੈਜਿਸਟ੍ਰੇਟ ਵਜੋਂ ਤਾਇਨਾਤ ਕੀਤਾ ਗਿਆ ਸੀ। ਸੀਲਿੰਗ ਦੌਰਾਨ ਪੁਲਸ, ਸਿਹਤ ਵਿਭਾਗ ਤੇ ਪ੍ਰਸ਼ਾਸਕੀ ਅਧਿਕਾਰੀਆਂ ਦੀ ਸਾਂਝੀ ਟੀਮ ਹਸਪਤਾਲ ਪਹੁੰਚੀ। ਟੀਮ ਨੇ ਆਈ. ਸੀ. ਯੂ., ਆਪਰੇਸ਼ਨ ਥੀਏਟਰ ਸਮੇਤ ਹੋਰ ਕਮਰਿਆਂ ਨੂੰ ਨਿਯਮਾਂ ਅਨੁਸਾਰ ਸੀਲ ਕਰ ਦਿੱਤਾ। ਨਾਲ ਹੀ ਹਸਪਤਾਲ ਦੇ ਮੁੱਖ ਦਰਵਾਜ਼ੇ ’ਤੇ ਤਾਲਾ ਲਾ ਕੇ ਬੰਦ ਕਰ ਦਿੱਤਾ ਗਿਆ। ਕਾਰਵਾਈ ਸਮੇਂ ਹਸਪਤਾਲ ’ਚ ਕੋਈ ਵੀ ਮਰੀਜ਼ ਦਾਖ਼ਲ ਨਹੀਂ ਸੀ। ਹਾਲਾਂਕਿ ਰਿਸੈਪਸ਼ਨ ’ਤੇ ਮੁਲਾਜ਼ਮ ਤੇ ਸਟਾਫ਼ ਮੌਜੂਦ ਸੀ। ਓ. ਪੀ. ਡੀ. ’ਚ ਆਏ ਕੁੱਝ ਮਰੀਜ਼ਾਂ ਨੂੰ ਬਾਹਰ ਭੇਜਣ ਤੋਂ ਬਾਅਦ ਸੀਲਿੰਗ ਦੀ ਕਾਰਵਾਈ ਕੀਤੀ ਗਈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੱਕ ਹਸਪਤਾਲ ਬੰਦ ਰਹੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਟੋਲ ਪਲਾਜ਼ੇ ਤੇ ਨੈਸ਼ਨਲ ਹਾਈਵੇਅ ਰਹਿਣਗੇ ਬੰਦ, ਘਰੋਂ ਨਿਕਲਣ ਤੋਂ ਪਹਿਲਾਂ...
ਮੁੱਖ ਮੁਲਜ਼ਮ ਹਸਪਤਾਲ ਮਾਲਕਣ ਪੁਲਸ ਗ੍ਰਿਫ਼ਤ ਤੋਂ ਬਾਹਰ
ਦੂਜੇ ਪਾਸੇ ਮਾਮਲੇ ਦੀ ਮੁੱਖ ਮੁਲਜ਼ਮ ਹਸਪਤਾਲ ਦੀ ਮਾਲਕਣ ਡਾ. ਮਨਪ੍ਰੀਤ ਕੌਰ ਅਜੇ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਸ ਦੀ ਤਲਾਸ਼ ਲਈ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਸੰਭਾਵਿਤ ਥਾਵਾਂ ’ਤੇ ਛਾਪੇਮਾਰੀ ਜਾਰੀ ਹੈ ਪਰ ਹੁਣ ਤੱਕ ਕੋਈ ਪੱਕਾ ਸੁਰਾਗ ਨਹੀਂ ਮਿਲਿਆ। ਪੁਲਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਪੂਰੇ ਨੈੱਟਵਰਕ ਦੀਆਂ ਕੜੀਆਂ ਜੋੜਨ ’ਚ ਜੁਟੀ ਹੈ ਅਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਮਾਮਲੇ ’ਚ ਵੱਡੇ ਖ਼ੁਲਾਸੇ ਹੋ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ਤੋਂ ਡਿਪੋਰਟ ਹੋਵੇਗਾ ਦਿਲਪ੍ਰੀਤ ! ਅਦਾਲਤ 'ਚ ਕਬੂਲਿਆ ਆਪਣਾ ਗੁਨਾਹ
NEXT STORY