ਮਲੋਟ - ਮਲੋਟ ਦੇ ਰਾਧਾ ਸੁਆਮੀ ਡੇਰੇ ਨਾਲ ਜੁੜੇ ਸ਼ਰਧਾਲੂਆਂ ਦੀ ਸਿਕੰਦਰਪੁਰ ਜਾ ਰਹੀ ਬਸ ਪਲਟਣ ਨਾਲ ਬਸ ਵਿਚ ਸਵਾਰ 1 ਨੌਜਵਾਨ ਸ਼ਰਧਾਲੂ ਦੀ ਮੌਤ ਹੋ ਗਈ ਜਦਕਿ 14 ਜ਼ਖਮੀ ਹੋ ਗਏ । ਮਿਲੀ ਜਾਣਕਾਰੀ ਅਨੁਸਾਰ ਮਲੋਟ ਤੋਂ ਅੱਜ ਸਵੇਰੇ ਡੇਰਾ ਰਾਧਾ ਸੁਆਮੀ ਨਾਲ ਜੁੜੇ ਸ਼ਰਧਾਲੂਆਂ ਦਾ ਜੱਥਾ ਪ੍ਰਾਈਵੇਟ ਬੱਸ ਨਾਲ ਸਿਕੰਦਰਪੁਰ (ਸਿਰਸਾ ਡੇਰੇ ) ਲਈ ਰਵਾਨਾ ਹੋਇਆ । ਇਸ ਬਸ ਵਿਚ ਕੁੱਲ 41 ਯਾਤਰੀ ਸਵਾਰ ਸਨ ਜਿਹਨਾਂ ਵਿਚ 31 ਮਹਿਲਾਵਾਂ ਅਤੇ 10 ਪੁਰਸ਼ ਸ਼ਾਮਿਲ ਸਨ । ਰਾਸਤੇ ਵਿਚ ਜਿਲਾ ਸਿਰਸਾ ਦੇ ਪਿੰਡ ਮੋਟਾ ਪੰਨੀਵਾਲਾ ਦੇ ਨਜਦੀਕ ਅਚਾਨਕ ਬਸ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ । ਇਸ ਦਰਦਨਾਕ ਹਾਦਸੇ ਵਿਚ ਮਲੋਟ ਦੇ ਇਕ ਨੌਜਵਾਨ ਅਮਿਤ ਮੱਕੜ ਵਾਸੀ ਮੰਡੀ ਹਰਜੀ ਰਾਮ ਮਲੋਟ ਦੀ ਮੋਤ ਹੋ ਗਈ ਜਦਕਿ 14 ਸ਼ਰਧਾਲੂ ਜਖਮੀ ਹੋ ਗਏ । ਜ਼ਖਮੀਆਂ ਵਿਚ ਸਿਮਰਨ ਪੁੱਤਰੀ ਲਛਮਣ ਦਾਸ, ਕਾਜਲ ਪੁਤਰੀ ਵਿਜੇ ਕੁਮਾਰ,ਸ਼ਕੁੰਤਲਾ ਪਤਨੀ ਸ਼ਗਨ ਲਾਲ,ਸਾਲੋਨੀ ਪੁਤਰੀ ਰਾਜੇਸ਼ ਕੁਮਾਰ,ਸ਼ਸ਼ੀ ਮਦਾਨ ਪਤਨੀ ਅਸ਼ੋਕ ਮਦਾਨ,ਰਜਨੀ ਪੁਤਰੀ ਲਛਮਣ ਦਾਸ,ਨੀਤੂ ਪਤਨੀ ਰਾਜੇਸ਼ ਕੁਮਾਰ, ਪਵਨ ਪੁੱਤਰ ਰਜਿੰਦਰ ਕੁਮਾਰ, ਅੰਸ਼ ਗਾਬਾ ਪੁਤਰ ਸੁਨੀਲ ਗਾਬਾ, ਮੀਨਾ ਪਤਨੀ ਅਮੀਰ ਚੰਦ, ਰਾਹੁਲ ਪੁੱਤਰ ਰਾਜੇਸ਼, ਸੁਨੀਤਾ ਪਤਨੀ ਵਿਜੇ ਕੁਮਾਰ, ਆਸ਼ਾ ਪਤਨੀ ਅਸ਼ੋਕ ਕੁਮਾਰ, ਮਲਕੀਤ ਪੁੱਤਰ ਪਿਆਰੇ ਲਾਲ ਸ਼ਾਮਿਲ ਹਨ। ਜਖਮੀਆਂ ਨੂੰ ਸਿਰਸਾ ਅਤੇ ਸਿਕੰਦਰਪੁਰ ਦੇ ਹਸਪਤਾਲਾਂ'ਚ ਦਾਖਿਲ ਕਰਾਇਆ ਗਿਆ ।
ਮਜ਼ਦੂਰੀ ਕਰਨ ਗਿਆ ਨੌਜਵਾਨ ਘਰ ਨਹੀਂ ਪਰਤਿਆ, 3 ਖਿਲਾਫ ਕਤਲ ਦਾ ਮਾਮਲਾ ਦਰਜ
NEXT STORY