ਚੰਡੀਗੜ੍ਹ (ਭਗਵਤ, ਕੁਲਦੀਪ) : ਚੰਡੀਗੜ੍ਹ ਸ਼ਹਿਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਰੋਜ਼ਾਨਾ ਕੋਰਨਾ ਦੇ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਐਤਵਾਰ ਨੂੰ ਵੀ ਸ਼ਹਿਰ 'ਚ 10 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਵਿਆਹ ਦੇ ਇਕ ਸਾਲ ਬਾਅਦ ਹੀ ਟੁੱਟੀਆਂ ਸਦਰਾਂ, ਅੱਕੇ ਪਤੀ ਨੇ ਚੁਣਿਆ ਮੌਤ ਦਾ ਰਾਹ
ਇਹ ਨਵੇਂ ਕੇਸ ਸੈਕਟਰ-32, ਸੈਕਟਰ-19, ਸੈਕਟਰ-45, ਸੈਕਟਰ-63 ਅਤੇ ਸੈਕਟਰ-7 'ਚ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸ਼ਹਿਰ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 559 ਤੱਕ ਪਹੁੰਚ ਗਈ ਹੈ, ਜਦੋਂ ਕਿ ਕੋਰੋਨਾ ਦੇ 134 ਸਰਗਰਮ ਕੇਸ ਚੱਲ ਰਹੇ ਹਨ। ਹੁਣ ਤੱਕ ਸ਼ਹਿਰ 'ਚ ਕੋਰੋਨਾ ਕਾਰਨ 8 ਵਿਅਕਤੀਆਂ ਨੇ ਦਮ ਤੋੜ ਦਿੱਤਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ : ਬਾਹਰਲੇ ਮਰੀਜ਼ਾਂ ਨੂੰ PGI ਰੈਫਰ ਕਰਨਾ ਹੋਇਆ ਔਖਾ, ਜਾਣੋ ਪੂਰਾ ਮਾਮਲਾ
ਇਸ ਦੇ ਨਾਲ ਹੀ ਰਾਹਤ ਭਰੀ ਖਬਰ ਵੀ ਸਾਹਮਣੇ ਆਈ ਹੈ। ਸ਼ਹਿਰ 'ਚ ਐਤਵਾਰਨੂੰ 4 ਕੋਰੋਨਾ ਪੀੜਤ ਮਰੀਜ਼ਾਂ ਨੇ ਇਸ ਬੀਮਾਰੀ 'ਤੇ ਫਤਿਹ ਪਾ ਲਈ ਹੈ ਅਤੇ ਤੰਦਰੁਸਤ ਹੋ ਗਏ ਹਨ, ਜਿਸ ਤੋਂ ਬਾਅਦ ਇਨ੍ਹਾਂ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮੋਹਾਲੀ ਵਾਸੀਆਂ ਲਈ ਮਾੜਾ ਚੜ੍ਹਿਆ ਐਤਵਾਰ, ਕੋਰੋਨਾ ਦੇ 26 ਨਵੇਂ ਕੇਸਾਂ ਦੀ ਪੁਸ਼ਟੀ
ਕੈਪਟਨ ਨੇ ਕੋਰੋਨਾ ਲਾਗ ਦੇ ਬਹਾਨੇ ਸੂਬੇ 'ਚ ਅਣ-ਐਲਾਨੀ ਐਂਮਰਜੈਂਸੀ ਥੋਪੀ : ਵਰਪਾਲ, ਖਾਲਸਾ, ਮਾਹਲ
NEXT STORY