ਮੋਗਾ (ਕਸ਼ਿਸ਼)- ਰੌਲੀ ਰੋੜ ’ਤੇ ਗਊਸ਼ਾਲਾ 'ਚ ਭੁੱਖ ਕਾਰਨ ਅੱਜ 10 ਗਊਆਂ ਦੀ ਮੌਤ ਹੋ ਗਈ। 16 ਏਕੜ ਦੀ ਜ਼ਮੀਨ ਹੋਣ ਦੇ ਬਾਵਜੂਦ ਵੀ ਗਊਆਂ ਦੀ ਰਖਵਾਲੀ ਨਹੀਂ ਕਰ ਰਹੇ। ਇਨ੍ਹਾਂ ਭੁੱਖੀਆਂ-ਮਰੀਆਂ ਗਊਆਂ ਨੂੰ ਟੋਏ ’ਚ ਸੁੱਟ ਕੇ ਗਊਪਰ ਵੀ ਨਹੀਂ ਪਾ ਰਹੇ ਜਿਸ ਕਾਰਨ ਮ੍ਰਿਤ ਗਊਆਂ ’ਤੇ ਕੀੜੇ-ਮਕੋੜੇ ਮੰਡਰਾ ਰਹੇ ਹਨ ਅਤੇ ਕਈ ਮਰੀਆਂ ਗਊਆਂ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾ ਚੁੱਕੇ। ਜਦ ਇਸ ਬਾਰੇ ਗਊਸ਼ਾਲਾ ਦੀ ਰੱਖਵਾਲੀ ਕਰ ਕੇ ਬਾਬਾ ਮੋਹਨ ਦਾਸ ਨਾਲ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਹੀ ਕੱਟ ਦਿੱਤਾ।
ਉੱਥੇ ਦੂਜੇ ਪਾਸੇ ਗਊਆਂ ਦੀਆਂ ਹੋ ਰਹੀਆਂ ਮੌਤਾਂ ਕਾਰਨ ਨੇੜਲੇ ਪਿੰਡ ਦੇ ਲੋਕ ਕਾਫੀ ਪ੍ਰੇਸ਼ਾਨ ਹੋ ਰਹੇ ਹਨ। ਕਈ ਲੋਕਾਂ ਨੇ ਤਾਂ ਮਰੀਆਂ ਗਊਆਂ ਨੂੰ ਦਫਨਾਇਆ ਹੈ। ਇਸ ਸਬੰਧੀ ਲੋਕਾਂ ਵੱਲੋਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਮੋਗਾ ਤੋਂ ਮੰਗ ਕੀਤੀ ਗਈ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਤੁਰੰਤ ਐਕਸ਼ਨ ਲਿਆ ਜਾਵੇ ਤਾਂ ਬੇਜ਼ੁਬਾਨ ਗਊਆਂ ਦੀਆਂ ਜਾਨਾ ਬਚਾਈਆਂ ਜਾ ਸਕਣ।
ਪਾਊਡਰ ਦੇ ਗੱਟਿਆਂ ਨਾਲ ਭਰਿਆ ਟਰਾਲਾ ਬੇਕਾਬੂ ਹੋ ਕੇ ਪਲਟਿਆ
NEXT STORY