ਅੰਮ੍ਰਿਤਸਰ(ਜਸ਼ਨ)- ਅੰਮ੍ਰਿਤਸਰ ਦੇ ਸੁਲਤਾਨਵਿੰਡ ਗੇਟ ਸਥਿਤ ਬੀ-ਡਵੀਜ਼ਨ ਥਾਣੇ ਤੋਂ ਸਿਰਫ 100 ਗਜ਼ ਦੀ ਦੂਰੀ ’ਤੇ ਦਿਨ-ਦਿਹਾੜੇ ਸਵੇਰੇ 11.15 ਵਜੇ ‘ਬਿੱਲੇ ਦੀ ਹੱਟੀ’ ’ਚ ਹੀ ਬਣੇ ਮਨੀ ਐਕਸਚੇਂਜਰ ’ਚ 4 ਲੁਟੇਰੇ ਪਿਸਤੌਲ ਦੀ ਨੋਕ ’ਤੇ ਸਿਰਫ 2 ਮਿੰਟ ’ਚ ਹੀ 10 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਪੁਲਸ ਫੁਟੇਜ ਨੂੰ ਕਬਜ਼ੇ ’ਚ ਲੈ ਕੇ ਬਾਰੀਕੀ ਨਾਲ ਜਾਂਚ ’ਚ ਜੁਟ ਗਈ ਹੈ। ‘ਬਿੱਲੇ ਦੀ ਹੱਟੀ’ ਦੇ ਮਾਲਕ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਹ ਪੁਰਾਣੀ ਸਮਾਂ ਤੋਂ ਹੀ ਕੱਪੜੇ ਦੀ ਦੁਕਾਨ ਹੈ ਅਤੇ ਉਨ੍ਹਾਂ ਪਿਛਲੇ ਕਰੀਬ 10 ਸਾਲਾਂ ਤੋਂ ਇੱਥੇ ਮਨੀ ਐਕਸਚੇਂਜਰ ਦਾ ਕੰਮ ਸ਼ੁਰੂ ਕੀਤਾ ਸੀ। ਰਣਜੀਤ ਸਿੰਘ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਦਵਿੰਦਰ ਸਿੰਘ ਦੋਵੇਂ ਦੁਕਾਨ ’ਚ ਮੌਜੂਦ ਸੀ।
ਇਹ ਵੀ ਪੜ੍ਹੋ- ਬਾਦਲ ਨੇ ਰਾਜਾ ਵੜਿੰਗ ਤੇ ਰਾਣਾ ਗੁਰਜੀਤ ਨੂੰ ਲਿਆ ਲੰਬੇ ਹੱਥੀ, ਲਾਏ ਗੰਭੀਰ ਦੋਸ਼ (ਵੀਡੀਓ)
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਘਟਨਾ ਸਬੰਧੀ ਪੁਲਸ ਅਧਿਕਾਰੀ ਏ. ਸੀ. ਪੀ. ਨਾਰਥ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਫੁਟੇਜ ’ਚ ਇਕ ਮੁਲਜ਼ਮ ਦਿਸ ਰਿਹਾ ਹੈ, ਜਿਸਦੀ ਜਲਦੀ ਹੀ ਪਛਾਣ ਕਰ ਲਈ ਜਾਵੇਗੀ। ਇਸ ਫੁਟੇਜ ਤੋਂ ਜਲਦੀ ਹੀ ਅਹਿਮ ਸੁਰਾਗ ਕੱਢ ਲਿਆ ਜਾਵੇਗਾ, ਐਕਸਪਰਟ ਜਾਂਚ ’ਤੇ ਲੱਗ ਚੁੱਕੇ ਹਨ।
ਬਾਦਲ ਨੇ ਰਾਜਾ ਵੜਿੰਗ ਤੇ ਰਾਣਾ ਗੁਰਜੀਤ ਨੂੰ ਲਿਆ ਲੰਬੇ ਹੱਥੀ, ਲਾਏ ਗੰਭੀਰ ਦੋਸ਼ (ਵੀਡੀਓ)
NEXT STORY