ਚੰਡੀਗੜ੍ਹ : ਚੰਡੀਗੜ੍ਹ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸ਼ਹਿਰ 'ਚ 10 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਕੇਸਾਂ 'ਚੋਂ 8 ਮਰੀਜ਼ ਬਾਪੂਧਾਮ ਕਾਲੋਨੀ, ਜਦੋਂ ਕਿ ਇਕ ਮਰੀਜ਼ ਸੈਕਟਰ-27 ਅਤੇ ਇਕ ਮਰੀਜ਼ ਮਲੋਆ ਦਾ ਦੱਸਿਆ ਜਾ ਰਿਹਾ ਹੈ। ਬਾਪੂਧਾਮ ਕਾਲੋਨੀ 'ਚ ਹੁਣ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 86 ਹੋ ਗਈ ਹੈ। ਇਸ ਦੇ ਨਾਲ ਹੀ ਸ਼ਹਿਰ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 142 ਤੱਕ ਪੁੱਜ ਗਿਆ ਹੈ।
ਇਹ ਵੀ ਪੜ੍ਹੋ : ਨਵਾਂਸ਼ਹਿਰ 'ਚ 'ਕੋਰੋਨਾ' ਦਾ ਧਮਾਕਾ, 18 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ
ਪੀ. ਜੀ. ਆਈ. 'ਚ 4 ਵਿਭਾਗਾਂ ਦੀ ਲੈਬ ਕਰੇਗੀ ਕੋਰੋਨਾ ਟੈਸਟਿੰਗ
ਪੀ. ਜੀ. ਆਈ. 'ਚ ਟਰੀਟਮੈਂਟ ਲਈ ਆਉਣ ਵਾਲੇ ਸਾਰੇ ਮਰੀਜ਼ਾਂ ਦੇ ਕੋਰੋਨਾ ਟੈਸਟ ਪਲਾਨਿੰਗ ਲਈ ਕਮੇਟੀ ਗਠਿਤ ਕਰ ਦਿੱਤੀ ਗਈ ਹੈ। ਕਮੇਟੀ ਦੇ ਇਕ ਮੈਂਬਰ ਡਾਕਟਰ ਦਾ ਕਹਿਣਾ ਹੈ ਕਿ ਇਕ ਹਫਤੇ 'ਚ ਪੀ. ਜੀ. ਆਈ. 'ਚ ਸਾਰੇ ਮਰੀਜ਼ਾਂ ਦੀ ਕੋਰੋਨਾ ਟੈਸਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਫਿਲਹਾਲ ਪੀ. ਜੀ. ਆਈ. ਦੀ ਵਾਇਰੋਲਾਜੀ ਲੈਬ ਦਿਨ 'ਚ 250 ਤੋਂ ਲੈ ਕੇ 400 ਕੋਰੋਨਾ ਟੈਸਟ ਕਰ ਰਹੀ ਹੈ, ਪਰ ਹੁਣ ਦੁੱਗਣੇ ਟੈਸਟ ਕੀਤੇ ਜਾਣੇ ਹਨ ਤਾਂ ਟੈਸਟ ਕਿੱਟਾਂ ਦੀ ਖਰੀਦਦਾਰੀ ਵੀ ਕਰਨੀ ਹੈ ਅਤੇ ਵਾਇਰੋਲਾਜੀ ਦੇ ਨਾਲ ਹੋਰ ਵਿਭਾਗਾਂ ਨੂੰ ਵੀ ਟੈਸਟਿੰਗ ਲਈ ਜੋੜਿਆ ਜਾਵੇਗਾ। ਅਮਰਜੈਂਸੀ, ਟਰਾਮਾ ਦੇ ਨਾਲ ਓ. ਪੀ. ਡੀ. 'ਚ ਆਉਣ ਵਾਲੇ ਮਰੀਜ਼ਾਂ ਦੇ ਵੀ ਟੈਸਟ ਕਰਨੇ ਹਨ, ਇਸ ਲਈ ਪਲਾਨਿੰਗ ਚੱਲ ਰਹੀ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਬੁਰੀ ਖਬਰ, ਪਿਓ ਤੋਂ ਬਾਅਦ ਪੁੱਤ ਦੀ ਵੀ 'ਕੋਰੋਨਾ' ਕਾਰਨ ਮੌਤ
ਹੁਸ਼ਿਆਰਪੁਰ 'ਚ 'ਕੋਰੋਨਾ' ਕਾਰਨ ਇਕ ਹੋਰ ਮਰੀਜ਼ ਦੀ ਮੌਤ, ਪਾਜ਼ੇਟਿਵ ਕੇਸਾਂ ਦਾ ਅੰਕੜਾ 90 ਤੱਕ ਪੁੱਜਾ
NEXT STORY