ਖਮਾਣੋਂ, (ਅਰੋੜਾ)— ਖਮਾਣੋਂ ਦੇ ਪਿੰਡ ਮਨੈਲੀ ਵਿਖੇ ਜਿਥੇ ਪਿਛਲੇ ਦਿਨੀਂ ਦੋ ਤਬਦੀਲੀ ਜਮਾਤ ਨਾਲ ਸਬੰਧਿਤ ਔਰਤਾਂ ਨੂੰ ਸਿਹਤ ਵਿਭਾਗ ਵੱਲੋਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਉਨ੍ਹਾਂ ਦੇ ਨੇੜਲੇ ਸੰਪਰਕ 'ਚ ਰਹੇ ਪਿੰਡ ਦੇ ਲੋਕਾਂ ਦੇ ਜਾਂਚ ਨਮੂਨੇ ਲਗਾਤਾਰ ਸਿਹਤ ਵਿਭਾਗ ਵੱਲੋਂ ਲਏ ਗਏ ਹਨ। ਇਸ ਕੜੀ 'ਚ ਪਿੰਡ ਦੇ 10 ਹੋਰ ਲੋਕ ਜਾਂਚ ਰਿਪੋਰਟ 'ਚ ਨੈਗੇਟਿਵ ਆਏ ਹਨ। ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾਕਟਰ ਐੱਨ. ਕੇ. ਅਗਰਵਾਲ ਨੇ ਨੈਗੇਟਿਵ ਆਏ ਲੋਕਾਂ ਦੀ ਪੁਸ਼ਟੀ ਕਰਦੇ ਹੋਏ ਜ਼ਿਲੇ 'ਚ ਤਾਜ਼ਾ ਹਾਲਾਤ ਦੌਰਾਨ ਸਥਿਤੀ ਸਥਿਰ ਦੱਸੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅੰਦਰ ਹੀ ਰਹਿ ਕੇ ਇਸ ਬੀਮਾਰੀ ਤੋਂ ਆਪਣਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਬਚਾਅ ਕਰ ਸਕਦੇ ਹਨ।
ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਨੇ ਪੁਲਸ ’ਤੇ ਹਮਲੇ ਨੂੰ ਨਾ-ਮੁਆਫੀਯੋਗ ਕਰਾਰ ਦਿੱਤਾ
NEXT STORY