ਅੰਮ੍ਰਿਤਸਰ, (ਵਾਲੀਆ)- ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ ਨੇ ਸਨੌਰ ਸਬਜ਼ੀ ਮੰਡੀ ਪਟਿਆਲਾ ਵਿਖੇ ਪੁਲਸ ਮੁਲਾਜ਼ਮਾਂ ’ਤੇ ਮਾਰਕੀਟ ਮੁਲਾਜ਼ਮਾਂ ਅਤੇ ਭੂਤਰੇ ਨਿਹੰਗ ਸਿੰਘਾਂ ਦੇ ਬਾਣੇ ’ਚ ਕੁਝ ਲੋਕਾਂ ਵੱਲੋਂ ਕੀਤੇ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਇਸ ਹਮਲੇ ਨੂੰ ਨਾ-ਮੁਆਫੀਯੋਗ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਹਮੇਸ਼ਾ ਪੰਜਾਬ ਪੁਲਸ ਦੇ ਜਬਰ-ਜ਼ੁਲਮ ਖਿਲਾਫ ਲਡ਼ਦੀ ਅਤੇ ਆਵਾਜ਼ ਬੁਲੰਦ ਕਰਦੀ ਆਈ ਹੈ, ਹੁਣ ਵੀ ਕਰਫਿਊ ਦੌਰਾਨ ਪੁਲਸ ਵੱਲੋਂ ਆਪਣੀਆਂ ਹੱਦਾਂ ਪਾਰ ਕਰ ਕੇ ਕੀਤੀਆਂ ਵਧੀਕੀਆਂ ਤੇ ਧੱਕੇਸ਼ਾਹੀਆਂ ਵਿਰੁੱਧ ਫੈੱਡਰੇਸ਼ਨ ਨੇ ਅਾਵਾਜ਼ ਬੁਲੰਦ ਕੀਤੀ ਹੈ ਪਰ ਅੱਜ ਪੰਜਾਬ ਪੁਲਸ ’ਤੇ ਸ਼ਰੇਆਮ ਜਬਰ-ਜ਼ੁਲਮ ਹੋਇਆ ਹੈ, ਜਿਸ ’ਤੇ ਫੈੱਡਰੇਸ਼ਨ ਡਟ ਕੇ ਪੰਜਾਬ ਪੁਲਸ ਨਾਲ ਵੀ ਖਡ਼੍ਹੀ ਹੈ। ਨਿਹੰਗ ਸਿੰਘਾਂ ਦੇ ਬਾਣੇ ’ਚ ਕਰਫਿਊ ਦੀ ਸ਼ਰੇਆਮ ਉਲੰਘਣਾ ਕਰ ਕੇ ‘ਨਾਲੇ ਚੋਰ ਨਾਲੇ ਚਤਰ’ ਦੀ ਕਹਾਵਤ ਅਨੁਸਾਰ ਪੁਲਸ ’ਤੇ ਹਮਲੇ ਨੂੰ ਕਦੇ ਵੀ ਸ਼ਬਦਾਂ ਦੇ ਹੇਰ-ਫੇਰ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮ ਆਪਣੀਆਂ ਅਤੇ ਆਪਣੇ ਪਰਿਵਾਰਾਂ ਦੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸਡ਼ਕਾਂ, ਚੌਕਾਂ-ਚੌਰਾਹਿਆਂ ਤੇ ਗਲੀ-ਮੁਹੱਲਿਆਂ ’ਚ ਤਨਦੇਹੀ ਨਾਲ 24-24 ਘੰਟੇ ਡਿਊਟੀ ਨਿਭਾਅ ਰਹੇ ਹਨ। ਇਹ ਹਮਲਾ ਪੁਲਸ ਦਾ ਮਨੋਬਲ ਤੋਡ਼ਨ ਵਾਲਾ ਨਹੀਂ ਤਾਂ ਹੋਰ ਕੀ ਹੈ?
ਪਿੰਡ ਕੋਟਲਾ 'ਚ ਔਰਤ ਦੀ ਹੋਈ ਸੀ ਮੌਤ, ਜਾਂਚ ਦੌਰਾਨ ਪਾਈ ਗਈ ਕੋਰੋਨਾ ਪਾਜ਼ੇਟਿਵ
NEXT STORY