ਭਵਾਨੀਗੜ੍ਹ (ਵਿਕਾਸ, ਸੰਜੀਵ, ਕਾਂਸਲ) : ਬਲਾਕ 'ਚ ਕੋਰੋਨਾ ਲਾਗ ਦੀ ਬੀਮਾਰੀ ਲਗਾਤਾਰ ਲੋਕਾਂ ਨੂੰ ਆਪਣੀ ਚਪੇਟ 'ਚ ਲੈ ਰਹੀ ਹੈ ਅਤੇ ਹੁਣ ਵਡੇਰੀ ਉਮਰ ਦੇ ਵਿਅਕਤੀਆਂ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਕੋਰੋਨਾ ਵਾਇਰਸ ਅਪਣੀ ਜਕੜ 'ਚ ਲੈ ਰਿਹਾ ਹੈ। ਸ਼ਨੀਵਾਰ ਨੂੰ ਸਾਹਮਣੇ ਆਏ 11 ਨਵੇਂ ਕੇਸਾਂ 'ਚ ਸਾਰੇ ਮਰੀਜ਼ 19 ਤੋਂ ਲੈ ਕੇ 35 ਸਾਲ ਤੱਕ ਦੇ ਹਨ। ਇਸ ਸਬੰਧੀ ਡਾ. ਪ੍ਰਵੀਨ ਕੁਮਾਰ ਗਰਗ ਸੀਨੀਅਰ ਮੈਡੀਕਲ ਅਫ਼ਸਰ ਸਰਕਾਰੀ ਹਸਪਤਾਲ ਭਵਾਨੀਗੜ੍ਹ ਨੇ ਪੁਸ਼ਟੀ ਕਰਦਿਆ ਦੱਸਿਆ ਕਿ ਮਰੀਜ਼ਾਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਕੋਵਿਡ 19 ਕੇਅਰ ਸੈਂੰਟਰਾਂ 'ਚ ਸ਼ਿਫਟ ਕੀਤਾ ਜਾ ਰਿਹਾ ਹੈ ਅਤੇ ਮਰੀਜ਼ਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਦੇ ਸੰਪਰਕ 'ਚ ਆਉਣ ਵਾਲੇ ਸ਼ੱਕੀ ਲੋਕਾਂ ਦੀ ਪਛਾਣ ਕਰਕੇ ਮਹਿਕਮੇ ਵੱਲੋਂ ਸੈਂੰਪਲਿੰਗ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ 4 ਕੇਸ ਆਉਣ ਨਾਲ ਲੋਕਾਂ 'ਚ ਖੌਫ਼
ਅੱਜ ਆਏ ਪਾਜ਼ੇਟਿਵ ਮਰੀਜ਼ਾਂ ਦੀ ਸੂਚੀ
* ਰਿਸ਼ੀ ਮੜਕਣ (26)
* ਪ੍ਰਮੋਦ ਕੁਮਾਰ (24)
* ਸੁਰੇਸ਼ ਕੁਮਾਰ (25)
* ਚੰਦਰ ਭਵਨ (21)
* ਮਹੇਸ਼ ਕੁਮਾਰ (19)
* ਅਮਰਨਾਥ (21)
* ਸਾਹਿਲ (24)
* ਸੁਨੀਲ ਕੁਮਾਰ (31)
* ਸੁਸ਼ੀਲ ਸਿੰਘ (27)
* ਲਲਣ ਕੁਮਾਰ (23)
* ਪਰਿਤੇਸ਼ ਗੋਇਲ (35)
ਇਹ ਵੀ ਪੜ੍ਹੋ : ਬਾਡੀ ਬਿਲਡਰ ਸਤਨਾਮ ਖੱਟੜਾ ਦੇ ਸਸਕਾਰ ਵੇਲੇ ਰੋਇਆ ਪੂਰਾ ਪੰਜਾਬ
ਸ਼ੁੱਕਰਵਾਰ ਨੂੰ ਸਰਕਾਰੀ ਹਸਪਤਾਲ ਦੇ ਡਾਕਟਰ ਸਮੇਤ ਦੋ ਔਰਤਾਂ ਕੋਰੋਨਾ ਦੀ ਲਪੇਟ 'ਚ
ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਸਮੇਤ ਦੋ ਔਰਤਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪ੍ਰਵੀਨ ਗਰਗ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿਖੇ ਤਾਇਨਾਤ ਡਾਕਟਰ ਵਿਕਰਮਪਾਲ ਸਿੰਘ (38) ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਜਿਨ੍ਹਾਂ ਨੂੰ ਹਸਪਤਾਲ ਵਿਖੇ ਸਥਿਤ ਉਨ੍ਹਾਂ ਦੇ ਸਰਕਾਰੀ ਰਹਾਇਸ਼ੀ ਕੁਆਟਰ ਵਿਖੇ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਥਾਨਕ ਜੈਨ ਕਾਲੋਨੀ ਦੀ ਵਸਨੀਕ ਸ਼ੀਵਾਨੀ ਜਿੰਦਲ (48) ਅਤੇ ਆਸ਼ਾ ਰਾਣੀ ਵਾਸੀ ਚਾਵਲਾ ਕਾਲੋਨੀ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ।
ਬਾਡੀ ਬਿਲਡਰ ਸਤਨਾਮ ਖੱਟੜਾ ਦੇ ਸਸਕਾਰ ਵੇਲੇ ਰੋਇਆ ਪੂਰਾ ਪੰਜਾਬ
NEXT STORY