ਲੁਧਿਆਣਾ (ਰਾਮ) : ਕੈਨੇਡਾ ਦੀ ਪੀ. ਆਰ. ਦਿਵਾਉਣ ਦੇ ਨਾਂ ’ਤੇ ਇਕ ਵਿਅਕਤੀ ਤੋਂ 12 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਮਨੀਸ਼ ਕੁਮਾਰ ਵਾਸੀ ਦੁੱਗਰੀ ਨੇ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਹੈ ਕਿ ਉਸ ਦੇ ਦੋਸਤ ਸਾਹਿਬਾਜ਼ ਸਿੰਘ, ਜੋ ਕਿ ਕੈਨੇਡੀਅਨ ਪੀ. ਆਰ. ਏਜੰਟ ਹੋਣ ਦਾ ਦਾਅਵਾ ਕਰਦਾ ਸੀ, ਨੇ ਉਸ ਨਾਲ ਧੋਖਾ ਕੀਤਾ ਹੈ।
ਮਨੀਸ਼ ਅਨੁਸਾਰ ਸਾਹਿਬਾਜ਼ ਸਿੰਘ ਨੇ ਉਸ ਨੂੰ, ਉਸ ਦੀ ਪਤਨੀ ਅਤੇ ਧੀ ਲਈ ਕੈਨੇਡਾ ਦੀ (ਪੀ. ਆਰ.) ਦਿਵਾਉਣ ਦਾ ਭਰੋਸਾ ਦਿੱਤਾ ਅਤੇ ਇਸ ਕੰਮ ਲਈ ਉਸ ਤੋਂ ਕੁੱਲ 12 ਲੱਖ ਰੁਪਏ ਦੀ ਮੰਗ ਕੀਤੀ। ਪੀੜਤ ਨੇ ਸਾਹਿਬਾਜ਼ ’ਤੇ ਭਰੋਸਾ ਕੀਤਾ ਅਤੇ ਰਕਮ ਦਾ ਭੁਗਤਾਨ ਕੀਤਾ ਪਰ ਹੁਣ ਤੱਕ ਨਾ ਤਾਂ ਪੀ. ਆਰ. ਮਿਲੀ ਅਤੇ ਨਾ ਹੀ ਦਿੱਤੇ ਗਏ ਪੈਸੇ ਵਾਪਸ ਕੀਤੇ ਗਏ।
ਇਹ ਵੀ ਪੜ੍ਹੋ : ਲੁਧਿਆਣਾ ਵਿਜੀਲੈਂਸ ਬਿਊਰੋ ਦੇ SSP ਜਗਤਪ੍ਰੀਤ ਸਿੰਘ ਸਸਪੈਂਡ
ਸ਼ਿਕਾਇਤਕਰਤਾ ਨੇ ਕਿਹਾ ਕਿ ਸਾਹਿਬਾਜ਼ ਸਿੰਘ ਉਸ ਦਾ ਪੁਰਾਣਾ ਦੋਸਤ ਸੀ, ਜਿਸ ਕਾਰਨ ਉਸ ਨੇ ਬਿਨਾਂ ਕਿਸੇ ਸ਼ੱਕ ਦੇ ਰਕਮ ਸੌਂਪ ਦਿੱਤੀ ਪਰ ਜਦੋਂ ਲੰਬੇ ਸਮੇਂ ਤੱਕ ਕੋਈ ਕਾਰਵਾਈ ਨਾ ਹੋਈ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ। ਮਨੀਸ਼ ਦਾ ਦੋਸ਼ ਹੈ ਕਿ ਸਾਹਿਬਾਜ਼ ਨੇ ਜਾਣਬੁੱਝ ਕੇ ਉਸ ਨਾਲ ਧੋਖਾ ਕੀਤਾ ਅਤੇ ਉਸ ਦਾ ਵਿਸ਼ਵਾਸ ਤੋੜਿਆ। ਮਨੀਸ਼ ਕੁਮਾਰ ਦੀ ਸ਼ਿਕਾਇਤ ਅਤੇ ਪੇਸ਼ ਕੀਤੇ ਗਏ ਸਬੂਤਾਂ ਦੇ ਆਧਾਰ ’ਤੇ ਡਵੀਜ਼ਨ ਨੰ. 7 ਦੀ ਪੁਲਸ ਨੇ ਦੋਸ਼ੀ ਸਾਹਿਬਾਜ਼ ਸਿੰਘ, ਜੋ ਕਿ ਇਸ ਸਮੇਂ ਫੇਜ਼-3 ਮੋਹਾਲੀ ਦਾ ਰਹਿਣ ਵਾਲਾ ਹੈ, ਵਿਰੁੱਧ ਧੋਖਾਦੇਹੀ, ਵਿਸ਼ਵਾਸਘਾਤ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ ਵਿਜੀਲੈਂਸ ਬਿਊਰੋ ਦੇ SSP ਜਗਤਪ੍ਰੀਤ ਸਿੰਘ ਸਸਪੈਂਡ
NEXT STORY