ਚੰਡੀਗੜ੍ਹ,(ਅਸ਼ੀਸ਼)- ਟ੍ਰਾਈਸਿਟੀ ਵਿਚ ਸੋਮਵਾਰ ਨੂੰ 127 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿਚ ਇਕ ਵਾਰ ਫਿਰ ਸਭ ਤੋਂ ਜ਼ਿਆਦਾ 64 ਮਾਮਲੇ ਪੰਚਕੂਲਾ ਤੋਂ ਹਨ।
ਚੰਡੀਗੜ੍ਹ ਤੋਂ 43 ਅਤੇ ਮੋਹਾਲੀ ਤੋਂ 20 ਨਵੇਂ ਕੇਸ ਹਨ, ਉੱਥੇ ਹੀ ਪੰਚਕੂਲਾ ਸਥਿਤ ਰਾਮਗੜ੍ਹ ਆਈ. ਟੀ. ਬੀ. ਪੀ. ਵਿਚ ਸਵੇਰੇ ਕਸਰਤ ਕਰਦੇ ਸਮੇਂ ਜਵਾਨਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਸੈਕਟਰ-6 ਸਥਿਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਵਾਨਾਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਸੀ। ਇਲਾਜ ਤੋਂ ਬਾਅਦ ਸਾਰਿਆਂ ਦੀ ਹਾਲਤ ਠੀਕ ਹੈ।
ਸਾਹ ਵਿਚ ਮੁਸ਼ਕਲ, ਮੌਤ
ਪੰਚਕੂਲਾ ਵਿਚ ਸੋਮਵਾਰ ਦੁਪਹਿਰ ਨੂੰ ਕੋਵਿਡ ਆਈ. ਸੀ. ਯੂ. ਵਿਚ ਦਾਖਲ 43 ਸਾਲਾ ਹਰਦੇਵ ਦੀ ਮੌਤ ਹੋ ਗਈ। ਹਰਦੇਵ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲੇ ਦੇ ਬਰੋਟੀਵਾਲਾ ਇਲਾਕੇ ਦਾ ਰਹਿਣ ਵਾਲਾ ਸੀ। ਉਸ ਨੂੰ ਕੁਝ ਦਿਨਾਂ ਤੋਂ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਸੀ, ਜਿਸ ਤੋਂ ਬਾਅਦ ਉਸ ਨੂੰ ਸੈਕਟਰ-6 ਦੇ ਸਿਵਲ ਹਸਪਤਾਲ ਵਿਚ 2 ਦਿਨ ਪਹਿਲਾਂ ਹੀ ਦਾਖਲ ਕਰਵਾਇਆ ਗਿਆ ਸੀ। ਹਰਦੇਵ ਨੂੰ ਸਿੱਧਾ ਕੋਵਿਡ ਆਈ. ਸੀ. ਯੂ. ਵਿਚ ਦਾਖਲ ਕੀਤਾ ਗਿਆ ਸੀ। ਹਾਲੇ ਮਰੀਜ਼ ਦੀ ਕੋਰੋਨਾ ਰਿਪੋਰਟ ਆਉਣੀ ਸੀ।
ਪੰਚਕੂਲਾ ਵਿਚ 64 ਨਵੇਂ ਮਾਮਲੇ
ਜ਼ਿਲਾ ਪੰਚਕੂਲਾ ਵਿਚ ਕੋਰੋਨਾ ਵਾਇਰਸ ਦੇ 64 ਨਵੇਂ ਮਾਮਲੇ ਆਏ ਹਨ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਸੈਕਟਰ-15 ਤੋਂ 2, ਰਾਇਪੁਰਰਾਨੀ ਤੋਂ 19, ਹੰਗੋਲ ਤੋਂ 4, ਕਾਲਕਾ ਤੋਂ 10, ਪਿੰਜੌਰ ਤੋਂ 3, ਚੰਡੀਮੰਦਰ ਤੋਂ 2, ਸੈਕਟਰ-9 ਤੋਂ ਇਕ, ਸੈਕਟਰ-10 ਤੋਂ 2, ਮਹੇਸ਼ਪੁਰ ਤੋਂ ਇਕ, ਸੈਕਟਰ-21 ਤੋਂ 9, ਸੈਕਟਰ-20 ਤੋਂ 7, ਚੰਡੀਗੜ੍ਹ ਤੋਂ 4 ਲੋਕਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਹੁਣ ਪੰਚਕੂਲਾ ਵਿਚ ਕੋਰੋਨਾ ਦਾ ਕੁਲ ਆਂਕੜਾ 872 ਤੱਕ ਪਹੁੰਚ ਚੁੱਕਿਆ ਹੈ, ਜਿਸ ਵਿਚ ਪੰਚਕੂਲਾ ਤੋਂ 710, ਹੋਰ ਜ਼ਿਲਿਆਂ ਤੋਂ 132 ਅਤੇ ਯੂ. ਐੱਸ. ਏ. ਤੋਂ 27 ਲੋਕ ਕੋਰੋਨਾ ਇਨਫੈਟਿਡ ਪਾਏ ਗਏ। ਜ਼ਿਲੇ ਵਿਚ ਹੁਣ ਐਕਟਿਵ ਕੇਸਾਂ ਦੀ ਸੰਖਿਆ 382 ਹੈ, ਜਦੋਂਕਿ 326 ਠੀਕ ਹੋਕੇ ਘਰ ਜਾ ਚੁੱਕੇ ਹਨ। 2 ਲੋਕਾਂ ਦੀ ਮੌਤ ਹੋ ਚੁੱਕੀ ਹੈ।
20 ਮਰੀਜ਼ ਠੀਕ ਹੋ ਕੇ ਡਿਸਚਾਰਜ, 20 ਪਾਜ਼ੇਟਿਵ
ਮੋਹਾਲੀ, (ਪਰਦੀਪ)-ਜ਼ਿਲਾ ਮੋਹਾਲੀ ਵਿਚ ਅੱਜ ਕੋਵਿਡ-19 ਦੇ 20 ਪਜ਼ੇਟਿਵ ਕੇਸ ਸਾਹਮਣੇ ਆਏ ਹਨ ਅਤੇ 20 ਮਰੀਜ਼ ਠੀਕ ਹੋਏ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿਚ ਬਲਟਾਣਾ ਤੋਂ 38 ਸਾਲਾ ਵਿਅਕਤੀ, ਕੁਰਾਲੀ ਤੋਂ 53 ਸਾਲਾ ਵਿਅਕਤੀ, ਇਕੋਸਿਟੀ ਤੋਂ 35 ਸਾਲਾ ਵਿਅਕਤੀ ਅਤੇ 60 ਸਾਲਾ ਔਰਤ, ਓਮੈਕਸ ਨਿਊ ਚੰਡੀਗੜ੍ਹ ਤੋਂ 30 ਸਾਲਾ ਅਤੇ 65 ਸਾਲਾ ਔਰਤ, ਸੈਕਟਰ-91 ਤੋਂ 34 ਸਾਲਾ ਵਿਅਕਤੀ, ਕੁਰਾਲੀ ਵਾਰਡ ਨੰਬਰ-7 ਤੋਂ 23 ਸਾਲਾ ਲੜਕੀ, ਕੁਰਾਲੀ ਵਾਰਡ ਨੰਬਰ 3 ਤੋਂ 35 ਸਾਲਾ ਔਰਤ, ਕੁਰਾਲੀ ਵਾਰਡ ਨੰਬਰ 12 ਤੋਂ 47 ਸਾਲਾ ਵਿਅਕਤੀ, ਕੁਰਾਲੀ ਵਾਰਡ ਨੰਬਰ 9 ਤੋਂ 31 ਸਾਲਾ ਵਿਅਕਤੀ, ਸਨੀ ਇਨਕਲੇਵ ਖਰੜ ਤੋਂ 48 ਸਾਲਾ ਵਿਅਕਤੀ, ਸੈਕਟਰ-66 ਤੋਂ 29 ਸਾਲਾ ਔਰਤ, ਨਵਾਂ ਗਰਾਓਂ ਤੋਂ 25 ਸਾਲਾ ਲੜਕੀ, ਸ਼ਾਹੀਮਾਜਰਾ ਤੋਂ 26 ਸਾਲਾ ਲੜਕਾ, ਬਲੌਂਗੀ 19 ਸਾਲਾ ਲੜਕੀ, ਡੇਰਾਬਸੀ ਤੋਂ 57 ਸਾਲਾ ਔਰਤ, ਸੈਕਟਰ-69 ਤੋਂ 27 ਸਾਲਾ ਔਰਤ, ਕੁਰਾਲੀ ਤੋਂ 57 ਵਿਅਕਤੀ, ਐੱਸ. ਬੀ. ਪੀ. ਹੋਮਜ਼ ਖਰੜ ਤੋਂ 33 ਸਾਲਾ ਔਰਤ ਸ਼ਾਮਲ ਹਨ।
ਠੀਕ ਹੋਏ ਮਰੀਜ਼ਾਂ ਵਿਚ ਮੋਹਾਲੀ ਤੋਂ 22 ਸਾਲਾ ਲੜਕਾ, ਜ਼ੀਰਕਪੁਰ ਤੋਂ 23 ਸਾਲਾ ਲੜਕੀ, 30 ਸਾਲਾ ਔਰਤ, 24 ਸਾਲਾ ਲੜਕੀ, 25 ਸਾਲਾ ਲੜਕੀ, ਫੇਜ਼ 1 ਮੋਹਾਲੀ ਤੋਂ 29 ਸਾਲਾ ਔਰਤ, ਸੈਕਟਰ-76 ਤੋਂ 30 ਸਾਲਾ ਔਰਤ, ਵੇਵ ਅਸਟੇਟ ਮੋਹਾਲੀ ਤੋਂ 23 ਸਾਲਾ ਲੜਕਾ, ਸੈਕਟਰ-127 ਤੋਂ 67 ਸਾਲਾ ਵਿਅਕਤੀ, ਖਰੜ ਤੋਂ 32 ਸਾਲਾ ਔਰਤ, ਸਰਸੀਣੀ ਤੋਂ 19 ਸਾਲਾ ਲੜਕਾ, ਡੇਰਾਬੱਸੀ ਤੋਂ 32 ਸਾਲਾ ਵਿਅਕਤੀ, ਪੀਰਮੁੱਛਾਲਾ ਤੋਂ 35 ਸਾਲਾ ਔਰਤ, 9 ਸਾਲਾ ਲੜਕੀ, ਜ਼ੀਰਕਪੁਰ ਤੋਂ 8 ਸਾਲਾ ਲੜਕਾ, ਲੋਹਗੜ੍ਹ ਤੋਂ 36 ਸਾਲਾ ਵਿਅਕਤੀ, ਜ਼ੀਰਕਪੁਰ ਤੋਂ 40 ਸਾਲਾ ਵਿਅਕਤੀ, ਖਰੜ ਤੋਂ 38 ਸਾਲਾ ਅਤੇ 39 ਸਾਲਾ ਵਿਅਕਤੀ, ਏ. ਕੇ. ਐੱਸ. ਕਾਲੋਨੀ ਤੋਂ 23 ਸਾਲਾ ਲੜਕੀ ਸ਼ਾਮਲ ਹਨ। ਜ਼ਿਲੇ ਵਿਚ ਹੁਣ ਤਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 959 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 389, ਠੀਕ ਹੋਏ ਮਰੀਜ਼ਾਂ ਦੀ ਗਿਣਤੀ 553 ਹੈ ਅਤੇ 17 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਜ਼ਹਿਰੀਲੀ ਸ਼ਰਾਬ ਮਾਮਲੇ 'ਤੇ ਬਚਾਅ 'ਚ ਉੱਤਰੀ ਕਾਂਗਰਸ ਸਰਕਾਰ, 5 ਮੰਤਰੀਆਂ ਨੇ ਸੰਭਾਲੀ ਕਮਾਨ
NEXT STORY