ਮੋਹਾਲੀ (ਨਿਆਮੀਆਂ) : ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਸੂਬੇ 'ਚ ਤਾਲਾਬੰਦੀ/ਕਰਫ਼ਿਊ ਲਗਾਉਣ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾਂਦੀਆਂ ਸਾਲਾਨਾ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। 12ਵੀਂ ਜਮਾਤ ਦੀਆਂ ਲਿਖਤੀ ਪ੍ਰੀਖਿਆਵਾਂ ਕਰਾਉਣ ਦਾ ਮਾਮਲਾ ਅਜੇ ਵੀ ਵਿਚਾਰ ਅਧੀਨ ਹੈ।
ਇਹ ਵੀ ਪੜ੍ਹੋ : ਮੋਗੇ 'ਚ ਅਣਖ ਖ਼ਾਤਰ ਇਕ ਹੋਰ ਕਤਲ, ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
ਪਿਛਲੇ ਦਿਨੀਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਵਟਸਐਪ ਗਰੁੱਪਾਂ ਅਤੇ ਸ਼ੋਸ਼ਲ ਮੀਡੀਆ ’ਤੇ 12ਵੀਂ ਜਮਾਤ ਦੀ ਡੇਟਸ਼ੀਟ ਪਾ ਦਿੱਤੀ ਗਈ ਸੀ। ਉਹ ਡੇਟਸ਼ੀਟ ਬਿਲਕੁਲ ਫਰਜ਼ੀ ਹੈ। ਬੋਰਡ ਵੱਲੋਂ ਅਜਿਹੀ ਕੋਈ ਡੇਟਸ਼ੀਟ ਜਾਰੀ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਅੱਤ ਦੀ ਗਰਮੀ ਝੱਲ ਰਹੇ ਪੰਜਾਬ ਵਾਸੀਆਂ ਲਈ ਵਧੀਆ ਖਬਰ, ਕੱਲ੍ਹ ਮਾਨਸੂਨ ਦੇਵੇਗਾ ਦਸਤਕ
ਬੋਰਡ ਵੱਲੋਂ ਜਦੋਂ ਵੀ 12ਵੀਂ ਜਮਾਤ ਦੀ ਡੇਟਸ਼ੀਟ ਜਾਰੀ ਕੀਤੀ ਜਾਵੇਗੀ, ਉਸ ਬਾਰੇ ਬਕਾਇਦਾ ਤੌਰ ’ਤੇ ਅਖਬਾਰਾਂ 'ਚ ਪ੍ਰੈੱਸ ਨੋਟ ਦਿੱਤਾ ਜਾਵੇਗਾ ਅਤੇ ਇਹ ਡੇਟਸ਼ੀਟ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਮੁਹੱਈਆ ਵੀ ਹੋਵੇਗੀ।
ਇਹ ਵੀ ਪੜ੍ਹੋ : ਲੁਧਿਆਣਾ: ਕੋਰੋਨਾ ਤੋਂ ਬੇਖ਼ੌਫ਼ ਲੋਕਾਂ ਦੀ ਸਬਜ਼ੀ ਮੰਡੀ 'ਚ ਜੁੜੀ ਭੀੜ
ਬਟਾਲਾ 'ਚ ਵੱਡੀ ਵਾਰਦਾਤ : ਭਰਾ ਵਲੋਂ ਕਿਰਚਾਂ ਮਾਰ ਕੇ ਭਰਾ ਦਾ ਕਤਲ
NEXT STORY