ਚੰੜੀਗੜ੍ਹ : ਪੰਜਾਬ ਦੀ ਕੰਗਰਾਸ ਸਰਕਾਰ ਨੂੰ ਆਏ ਨੂੰ ਦੋ ਸਾਲ ਹੋ ਗਏ ਹਨ। ਮੁੱਖ ਮੰਤਰੀ ਅਤੇ ਸਰਕਾਰ ਵੱਲੋਂ ਹਰ ਪਲ ਝੂਠ ਬੋਲਿਆ ਜਾ ਰਿਹਾ ਹੈ। ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕਹਿੰਦੇ ਸੀ ਨੌਜਵਾਨਾਂ ਦੀ ਹਿੱਤਾਂ ਦੀ ਰਾਖੀ ਕਰਨਾ ਸਾਡਾ ਪਹਿਲਾਂ ਫਰਜ਼ ਹੈ ਅਤੇ ਮੁਲਾਜ਼ਮਾਂ ਦੇ ਧਰਨੇ ਮੋਡੇ ਨਾਲ ਮੋਡਾ ਜੋੜ ਕੇ ਉਨ੍ਹਾਂ ਨਾਲ ਡੱਟਣ ਦਾ ਇਲਾਨ ਕਰਦੇ ਸੀ। ਉਨ੍ਹਾਂ ਦੇ ਸ਼ਹਿਰ ਵਿੱਚ ਹੀ ਅੱਜ ਨਿਹੱਥੇ ਅਧਿਆਂਪਕਾਂ ਉਪਰ ਪੁਲਸ ਪ੍ਰਸ਼ਾਸ਼ਨ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਪਾਣੀ ਦੀਆਂ ਬੁਛਾਰਾਂ ਛੱਡੀਆਂ ਗਈਆਂ, ਜਿਸ ਨਾਲ ਸੈਂਕੜੇ ਅਧਿਆਪਕ ਜ਼ਖਮੀਂ ਹੋ ਗਏ ਅਤੇ ਕਈ ਅਧਿਆਪਕਾਂ ਦੀਆਂ ਪੱਗਾਂ ਵੀ ਲੱਥੀਆਂ ਅਤੇ ਇਸ ਅੰਨੇ-ਵਾਹ ਕੁੱਟਮਾਰ ਵਿੱਚ ਮਹਿਲਾਂ ਅਧਿਆਪਕਾਂ ਨੂੰ ਵੀ ਨਹੀ ਬੱਖਸ਼ਿਆ ਗਿਆ।
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਅਸ਼ੀਸ਼ ਜੁਲਾਹਾ,ਪ੍ਰਵੀਨ ਸ਼ਰਮਾ,ਅਮ੍ਰਿਤਪਾਲ ਸਿੰਘ,ਰਜਿੰਦਰ ਸੰਧਾ,ਰਾਕੇਸ਼,ਸੱਤਪਾਲ ਆਦਿ ਵੱਲੋਂ ਪੰਜਾਬ ਸਰਕਾਰ ਦੇ ਇਸ ਕੰਮ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।ਉਹਨਾਂ ਕਿਹਾ ਕਿ ਵੋਟਾਂ ਵਿੱਚ ਆਉਣ ਤੋਂ ਪਹਿਲਾਂ ਕਾਂਹਰਸ ਸਰਕਾਰ ਨੇ ਕੱਚੇ ਮੁਲਾਜ਼ਮਾਂ ਤੇ ਪੱਕੇ ਕਰਨਾ ਅਤੇ ਘੱਟ ਤਨਖਾਹ ਲੈ ਰਹੇ ਮੁਲਾਜ਼ਮਾ ਨੂੰ ਪੂਰੀ ਤਨਖਾਹ ਦੇਣ ਦਾ ਵਾਅਦਾ ਕੀਤਾ ਸੀ ਪਰ ਪੰਜਾਬ ਸਰਕਾਰ ਇਹਨਾਂ ਦੋਹਾਂ ਵਾਅਦਿਆਂ ਤੋ ਭੱਜ ਗਈ ਹੈ। ਇਥੋਂ ਤੱਕ ਕੀ ਜਿਹੜੇ ਅਧਿਆਪਕ 42000 ਤਨਖਾਹ ਲੈ ਰਹੇ ਸਨ ਉਨ੍ਹਾਂ ਦੀ ਤਨਖਾਹ 15000 ਕਰਕੇ ਸਰਕਾਰ ਧੋਖੇਬਾਜ਼ੀ ਕਰ ਰਹੀ ਹੈ ਅਤੇ ਜਦੋਂ ਅਧਿਆਪਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਸਰਕਾਰ ਇਨ੍ਹਾਂ ਤੇ ਲਾਠੀਚਾਰਜ਼ ਕਰ ਕੇ ਆਪਣੇ ਜ਼ਾਲਮ ਹੋਣ ਦਾ ਸਬੂਤ ਦੇ ਰਹੀ ਹੈ।
ਆਗੂਆਂ ਨੇ ਸਰਕਾਰ ਨੂੰ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕੀ ਸਰਕਾਰ ਹਰ ਤਰਾਂ ਦੇ ਮੁਲਾਜ਼ਮ ਨੂੰ ਪੂਰੀਆਂ ਤਨਖਾਹਾਂ ਤੇ ਪੱਕੇ ਕਰੇ।ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਧੋਖੇਬਾਜ਼ੀ ਅਤੇ ਅਧਿਆਪਕਾਂ ਤੇ ਪਟਿਆਲਾ ਵਿਖੇ ਕੀਤੀ ਤਸ਼ੱਦਤ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾ ਵੱਲੋਂ 13 ਫਰਵਰੀ ਨੂੰ ਮੋਹਾਲੀ ਵਿਖੇ ਰੈਲੀ ਕੀਤੀ ਜਾਵੇਗੀ।ਇਸ ਰੈਲੀ ਵਿੱਚ ਜਾਲਮ ਸਰਕਾਰ ਨਾਲ ਟਾਕਰਾ ਲੈਣ ਲਈ ਕੱਚੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।
ਬਹਿਬਲ ਕਲਾਂ ਗੋਲੀ ਕਾਂਡ, ਸੀਨੀਅਰ ਤੇ ਜੂਨੀਅਰ ਬਾਦਲ ਨੂੰ ਅਦਾਲਤ ਤੋਂ ਰਾਹਤ
NEXT STORY