ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਗੁਰਦਾਸਪੁਰ ਦੇ ਪਿੰਡ ਕਰਵਾਲਿਆ ਦੀ ਰਹਿਣ ਵਾਲੀ ਬਲਜੀਤ ਨਾਲ ਇਕ ਸਾਲ ਪਹਿਲਾਂ ਦਰਦਨਾਕ ਹਾਦਸਾ ਹੋਇਆ ਸੀ। ਇਕ ਸਾਲ ਤੋਂ ਬਲਜੀਤ ਕੋਮਾ ’ਚ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਜੀਤ ਦੇ ਪਤੀ ਪਰਮਜੀਤ ਨੇ ਕਿਹਾ ਕਿ ਇਕ ਸਾਲ ਪਹਿਲਾਂ ਮੈਂ ਅਤੇ ਮੇਰੀ ਪਤਨੀ ਅਤੇ ਮੇਰਾ ਬੱਚਾ ਚਰਚ ਜਾ ਰਹੇ ਸੀ ਕਿ ਅਚਾਨਕ ਇਕ ਗੱਡੀ ਨੇ ਸਾਨੂੰ ਪਿੱਛੋਂ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਮੇਰੀ ਪਤਨੀ ਬਲਜੀਤ ਗੰਭੀਰ ਜਖ਼ਮੀ ਹੋ ਗਈ। ਉਨ੍ਹਾਂ ਕਿਹਾ ਕਿ ਬਲਜੀਤ ਦੀ ਹਾਲਤ ਕਾਫ਼ੀ ਗੰਭੀਰ ਹੋਣ ਕਰਕੇ ਉਸ ’ਤੇ ਲੱਖਾਂ ਰੁਪਏ ਖ਼ਰਚ ਹੋ ਗਏ ਹਨ ਪਰ ਫਿਰ ਵੀ ਉਸਨੂੰ ਫ਼ਰਕ ਨਹੀਂ ਪਿਆ। ਉਨ੍ਹਾਂ ਕਿਹਾ ਕਿ ਪੈਸੇ ਨਾ ਹੋਣ ਕਰਕੇ ਅਸੀਂ ਉਸਦਾ ਇਲਾਜ ਨਹੀਂ ਕਰਵਾ ਸਕੇ।
ਇਹ ਵੀ ਪੜ੍ਹੋ- ਦਾਜ ਦੀ ਗੱਡੀ ’ਚ ਕਾਲੇ ਕਾਰਨਾਮਿਆਂ ਨੂੰ ਅੰਜਾਮ ਦੇ ਰਹੇ ਸੀ ਜੀਜਾ-ਸਾਲਾ, ਇੰਝ ਖੁੱਲਿਆ ਭੇਤ
ਪਰਮਜੀਤ ਨੇ ਕਿਹਾ ਕਿ ਮੇਰਾ ਪੁੱਤਰ ਪ੍ਰਭਜੋਤ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸ ਦੀ ਉਮਰ ਸਿਰਫ਼ 13 ਸਾਲ ਹੈ। ਪਹਿਲਾਂ ਸਵੇਰੇ ਪ੍ਰਭਜੋਤ ਸਕੂਲ ਜਾਂਦਾ ਹੈ ਅਤੇ ਘਰ ਆ ਕੇ ਸਾਰੇ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਮੇਰਾ ਪੁੱਤਰ ਮੈਨੂੰ ਰੋਜ਼ ਪੁੱਛਦਾ ਹੈ ਕਿ ਮਾਂ ਕਦੋਂ ਠੀਕ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮੇਰੇ ਬੱਚੇ ਦੇ ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਇਸ ਬਾਰੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਮੇਰੀ ਪਤਨੀ ਠੀਕ ਹੋ ਸਕੇ ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਗੰਨਾ ਕਾਸ਼ਤਕਾਰਾਂ ਨਾਲ ਪੰਜਾਬ ਸਰਕਾਰ ਦਾ ਵੱਡਾ ਵਾਅਦਾ, ਭੁਗਤਾਨ ਨੂੰ ਲੈ ਕੇ ਕਹੀ ਇਹ ਗੱਲ
NEXT STORY