ਚੰਡੀਗੜ੍ਹ (ਪਾਲ) : ਇੱਥੇ 13 ਸਾਲਾ ਗਰਭਵਤੀ ਲੜਕੀ ਨੂੰ ਵੀਰਵਾਰ ਦੇਰ ਰਾਤ ਜੀ. ਐੱਸ. ਸੀ. ਐੱਚ.-32 'ਚ ਦਾਖਲ ਕਰਵਾਇਆ ਗਿਆ ਸੀ। ਸ਼ੁੱਕਰਵਾਰ ਨੂੰ ਉਸਦਾ ਅਲਟਰਾਸਾਊਂਡ ਹੋਇਆ ਸੀ। ਉਸ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਲੜਕੀ ਦੇ ਗਰਭਪਾਤ ਸਬੰਧੀ ਪੀ. ਜੀ. ਆਈ. 'ਚ 13 ਡਾਕਟਰਾਂ ਦੀ ਕਮੇਟੀ ਵੀ ਬੈਠੀ, ਜੋ ਅਜਿਹੇ ਦੁਰਲੱਭ ਮਾਮਲਿਆਂ ਦੀ ਜਾਂਚ ਕਰਦੀ ਹੈ। ਕਮੇਟੀ ਨੇ ਫੈਸਲਾ ਕੀਤਾ ਹੈ ਲੜਕੀ ਦਾ ਗਰਭਪਾਤ ਕਰ ਦਿੱਤਾ ਜਾਵੇਗਾ। ਉਹ 23 ਹਫਤਿਆਂ ਦੀ ਗਰਭਵਤੀ ਹੈ। ਪੋਕਸੋ ਐਕਟ ਦੇ ਤਹਿਤ 24 ਹਫਤਿਆਂ ਲਈ ਗਰਭਵਤੀ ਹੈ, ਅਜਿਹੇ ਮਾਮਲਿਆਂ 'ਚ ਅਦਾਲਤ ਦੇ ਹੁਕਮਾਂ ਦੀ ਲੋੜ ਨਹੀਂ ਹੁੰਦੀ। ਇਸ ਦੇ ਆਰਡਰ ਪੀ. ਜੀ. ਆਈ. ਨੂੰ ਮਿਲੇ ਹੋਏ ਹਨ। ਅੱਜ ਲੜਕੀ ਦਾ ਗਰਭਪਾਤ ਹੋਵੇਗਾ।
ਅਜਨਾਲਾ : ਆਈ. ਡੀ. ਬੀ. ਆਈ. ਬੈਂਕ 'ਚ ਲੱਗੀ ਅੱਗ
NEXT STORY