ਗੁਰਦਾਸਪੁਰ/ਬਟਾਲਾ,(ਹਰਮਨ, ਜ. ਬ., ਮਠਾਰੂ)- ਮਾਰਚ ਮਹੀਨੇ ਤੋਂ ਤੇਜ਼ੀ ਨਾਲ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਕੋਰੋਨਾ ਵਾਇਰਸ ਨੇ ਅੱਜ ਜ਼ਿਲ੍ਹਾ ਗੁਰਦਾਸਪੁਰ ਅੰਦਰ 135 ਹੋਰ ਨਵੇਂ ਮਰੀਜ਼ਾਂ ਨੂੰ ਲਪੇਟ ਵਿਚ ਲੈ ਲਿਆ ਹੈ। ਇਸ ਦੇ ਚਲਦਿਆਂ ਹੁਣ ਜ਼ਿਲੇ ’ਚ ਇਸ ਵਾਇਰਸ ਤੋਂ ਪੀੜਤ ਪਾਏ ਜਾ ਚੁੱਕੇ ਮਰੀਜ਼ਾਂ ਦੀ ਕੁੱਲ ਗਿਣਤੀ 3134 ਤੱਕ ਪਹੁੰਚ ਗਈ ਹੈ।
ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 2127 ਕੋਰੋਨਾ ਪੀੜਤਾਂ ਨੇ ਕੋਰੋਨਾ ’ਤੇ ਫਤਿਹ ਹਾਸਲ ਕਰ ਲਈ ਹੈ। ਇਸ ਮੌਕੇ ਜ਼ਿਲੇ ਅੰਦਰ 940 ਐਕਟਿਵ ਕੇਸ ਹਨ ਅਤੇ 67 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਕੋਰੋਨਾ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣ ਅਤੇ ਕੋਰੋਨਾ ਟੈਸਟ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਟੈਸਟ ਮੁਫਤ ਕੀਤਾ ਜਾਂਦਾ ਹੈ ਅਤੇ ਮੈਡੀਕਲ ਹੈਲਪ ਲੈਣ ਲਈ ਲੋਕ 104 ਨੰਬਰ ਡਾਇਲ ਕਰ ਕੇ ਸਹਾਇਤਾ ਲੈ ਸਕਦੇ ਹਨ।
'ਬਰਨਾਲਾ ਜ਼ਿਲ੍ਹੇ 'ਚ ਆਰਮਜ਼ ਲਾਈਸੈਂਸ ਰੀਨਿਊ ਕਰਵਾਉਣ ਵਾਲੇ ਨੂੰ ਲਾਉਣੇ ਪੈਣਗੇ 5 ਦਰੱਖ਼ਤ'
NEXT STORY