ਚੰਡੀਗੜ੍ਹ (ਸਾਜਨ) : ਆਜ਼ਾਦੀ ਦਿਵਸ ਸਮਾਰੋਹ ਮੌਕੇ ਮਿਲਣ ਵਾਲੀ ਰਿਫਰੈੱਸ਼ਮੈਂਟ 'ਚ ਇਸ ਵਾਰ ਯੂ. ਟੀ. ਪ੍ਰਸ਼ਾਸਨ ਨੇ ਬਦਲਾਅ ਕੀਤਾ ਹੈ। ਹੁਣ ਆਜ਼ਾਦੀ ਦਿਵਸ 'ਤੇ ਮਿਲਣ ਵਾਲੇ ਲੱਡੂਆਂ ਦੀ ਥਾਂ ਨਵੀਂ ਤਰ੍ਹਾਂ ਦੀ ਰਿਫਰੈੱਸ਼ਮੈਂਟ ਮਿਲੇਗੀ, ਹਾਲਾਂਕਿ ਅਜੇ ਕੋਈ ਖਾਸ ਡਿਸ਼ ਤੈਅ ਨਹੀਂ ਕੀਤੀ ਗਈ ਹੈ ਪਰ ਇੰਨਾ ਤੈਅ ਹੈ ਕਿ ਰਿਫਰੈਸ਼ਮੈਂਟ ਪਹਿਲਾਂ ਤੋਂ ਬਿਹਤਰ ਹੋਵੇਗੀ।
ਇਸ ਸਬੰਧੀ ਸ਼ੁੱਕਰਵਾਰ ਨੂੰ ਆਈ. ਟੀ. ਡਾਇਰੈਕਟਰ ਅਰਜਨ ਸ਼ਰਮਾ ਨੇ ਦੱਸਿਆ ਕਿ ਪ੍ਰੰਪਰਾਵਾਦੀ ਰੂਪ 'ਚ ਵੰਡੇ ਜਾਣ ਵਾਲੇ ਲੱਡੂਆਂ ਦੀ ਥਾਂ ਸਮਾਰੋਹ 'ਚ ਆਉਣ ਵਾਲੇ ਬੱਚਿਆਂ ਨੂੰ ਪਸੰਦੀਦਾ ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਅਰਜਨ ਸ਼ਰਮਾ ਨੂੰ 15 ਅਗਸਤ ਦੇ ਸਮਾਰੋਹ ਦੀ ਪੂਰੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਜਾਣਕਾਰੀ ਮੁਤਾਬਕ ਰਿਫਰੈਸ਼ਮੈਂਟ 'ਚ ਇਕ ਪੈਕਟ ਜੂਸ, ਬਰਗਰ, ਪਿੱਜ਼ਾ ਆਦਿ ਹੋ ਸਕਦੇ ਹਨ। ਪਰੇਡ ਗਰਾਊਂਡ 'ਚ ਹੋਣ ਵਾਲੇ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਯੂ. ਟੀ. ਪ੍ਰਸ਼ਾਸਕ ਤੇ ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਮੌਜੂਦ ਰਹਿਣਗੇ। ਇਸ ਦਿਨ ਸਵੇਰੇ 8.58 ਮਿੰਟ 'ਤੇ ਮੁੱਖ ਮਹਿਮਾਨ ਆਉਣਗੇ ਤੇ ਇਸ ਤੋਂ ਬਾਅਦ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ। ਗਾਰਡ ਆਫ ਆਨਰ ਦਾ ਇੰਸਪੈਕਸ਼ਨ ਹੋਵੇਗਾ ਤੇ ਫਿਰ ਮਾਰਚ ਪਾਸਟ ਹੋਵੇਗਾ। ਇਸ ਦੌਰਾਨ ਚੰਗੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸਕੂਲੀ ਬੱਚੇ ਸੱਭਿਆਚਾਰ ਦੀ ਪੇਸ਼ਕਾਰੀ ਦੇਣਗੇ।
ਨਾਜਾਇਜ਼ ਰਿਸ਼ਤੇ ਨੇ ਲਈ ਔਰਤ ਦੀ ਜਾਨ (ਵੀਡੀਓ)
NEXT STORY