ਅੰਮ੍ਰਿਤਸਰ(ਗੁਰਪ੍ਰੀਤ)— ਅੰਮ੍ਰਿਤਸਰ 'ਚ ਇਕ ਵਿਅਹੁਤਾ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਊਧਮ ਸਿੰਘ ਨਗਰ 'ਚ ਰਹਿੰਦੀ ਇਕ ਔਰਤ ਦੇ ਨਾਜਾਇਜ਼ ਸਬੰਧ ਸੀ ਜਿਸ ਕਾਰਨ ਅਕਸਰ ਉਸ ਦੀ ਆਪਣੇ ਸਹੁਰੇ ਪਰਿਵਾਰ 'ਚ ਲੜਾਈ ਹੁੰਦੀ ਰਹਿੰਦੀ ਸੀ। ਮ੍ਰਿਤਕ ਔਰਤ ਦੀ ਨਣਾਨ ਨੇ ਦੱਸਿਆ ਕਿ ਉਸ ਨੂੰ ਫੋਨ 'ਤੇ ਗੱਲ ਕਰਨ ਲਈ ਹਟਾਏ ਜਾਣ 'ਤੇ ਝਗੜਾ ਹੋਇਆ ਸੀ।
ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰਕ ਤਕਰਾਰਬਾਜ਼ੀ ਹੋਣ ਕਾਰਨ ਔਰਤ ਵਲੋਂ ਗੁੱਸੇ 'ਚ ਆ ਕੇ ਖੁਦਕੁਸ਼ੀ ਕੀਤੀ ਗਈ ਹੈ। ਦੱਸ ਦੇਈਏ ਕਿ ਮ੍ਰਿਤਕ ਔਰਤ ਆਪਣੇ ਪਿੱਛੇ ਡੇਢ ਸਾਲ ਦਾ ਬੱਚਾ ਛੱਡ ਗਈ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਮੁਕਤਸਰ : ਭਿਆਨਕ ਸੜਕ ਹਾਦਸੇ 'ਚ ਕਾਰ ਸਵਾਰ 2 ਨੌਜਵਾਨਾਂ ਦੀ ਮੌਤ, 1 ਜ਼ਖਮੀ (ਵੀਡੀਓ)
NEXT STORY