ਕਪੂਰਥਲਾ/ਫਗਵਾੜਾ, (ਮਹਾਜਨ, ਹਰਜੋਤ)- ਕੋਰੋਨਾ ਸੰਕਰਮਣ ਦੇ ਜਾਰੀ ਜਹਿਰ ਦੌਰਾਨ ਬੁੱਧਵਾਰ ਨੂੰ ਜ਼ਿਲੇ ’ਚ 16 ਨਵੇਂ ਕੋਰੋਨਾ ਦੇ ਮਰੀਜ ਪਾਏ ਗਏ। ਪਾਜ਼ੇਟਿਵ ਪਾਏ ਗਏ ਮਰੀਜ਼ਾਂ ’ਚ 6 ਸਾਲਾ ਲਡ਼ਕੀ ਤੇ ਇਕ 10 ਸਾਲਾ ਲਡ਼ਕਾ ਵੀ ਸ਼ਾਮਲ ਹਨ। ਇਸ ਤੋਂ ਇਾਲਵਾ ਕੁੱਲ ਪਾਜ਼ੇਟਿਵ ਮਰੀਜ਼ਾਂ ’ਚੋਂ 15 ਮਰੀਜ਼ ਕਪੂਰਥਲਾ ਤੇ ਆਸ-ਪਾਸ ਦੇ ਖੇਤਰਾਂ ਨਾਲ ਸਬੰਧਤ ਹਨ ਤੇ ਇਕ ਮਰੀਜ਼ ਫਗਵਾਡ਼ਾ ਨਾਲ ਸਬੰਧਤ ਹੈ। 16 ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਹੁਣ ਤੱਕ ਜ਼ਿਲੇ ’ਚ ਕੁੱਲ ਐਕਟਿਵ ਮਰੀਜ਼ਾਂ ਦੀ ਗਿਣਤੀ ਕਰੀਬ 220 ਦੇ ਕਰੀਬ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਹੁਣ ਤੱਕ ਕੋਰੋਨਾ ਸੰਕਰਮਣ ਦੇ ਕਾਰਨ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਬੁੱਧਵਾਰ ਨੂੰ ਸ਼ਹਿਰ ਤੇ ਆਸ-ਪਾਸ ਦੇ ਖੇਤਰਾਂ ਨਾਲ ਸਬੰਧਤ 15 ਮਰੀਜ਼ ਪਾਜ਼ੇਟਿਵ ਪਾਏ ਗਏ, ਜਿਸ ’ਚ 6 ਸਾਲਾ ਲਡ਼ਕੀ ਕਾਇਮਪੁਰਾ, ਲਕਸ਼ਮੀ ਨਗਰ ਕਪੂਰਥਲਾ ’ਚ ਰਹਿਣ ਵਾਲੇ 10 ਸਾਲਾ ਤੇ 14 ਸਾਲਾ ਲਡ਼ਕਾ ਤੇ 71 ਸਾਲਾ ਪੁਰਸ਼, 62 ਸਾਲਾ ਪੁਰਸ਼ ਧੀਰਪੁਰ, 31 ਸਾਲਾ ਪੁਰਸ਼ ਗ੍ਰੀਨ ਐਵੀਨਿਊ ਕਪੂਰਥਲਾ, 50 ਸਾਲਾ ਪੁਰਸ਼ ਪੁਲਿਸ ਵਿਭਾਗ ਟਿੱਬਾ ਕਪੂਰਥਲਾ, 29 ਸਾਲਾ ਪੁਰਸ਼ ਹੈਬਤਪੁਰ (ਟਿੱਬਾ), 50 ਸਾਲਾ ਪੁਰਸ਼ ਮੁਹੱਲਾ ਸਤਨਾਮ ਨਗਰ, 24 ਸਾਲਾ ਪੁਰਸ਼ ਮੁਹੱਲਾ ਅਰਫਾਵਾਲਾ, 35 ਸਾਲਾ ਪੁਰਸ਼ ਔਜਲਾ ਫਾਟਕ, 34 ਸਾਲਾ ਪੁਰਸ਼ ਸ਼ਿਵ ਕਾਲੋਨੀ ਪਾਰਕ, 31 ਸਾਲਾ ਪੁਰਸ਼ ਸਿਵ ਕਾਲੋਨੀ ਪਾਰਕ, 31 ਸਾਲਾ ਪੁਰਸ਼ ਸ਼ਿਵ ਕਾਲੋਨੀ ਪਾਰਕ, 21 ਸਾਲਾ ਪੁਰਸ਼ ਮਾਰਕਫੈਡ ਚੌਂਕ ਕਪੂਰਥਲਾ ਤੇ 51 ਸਾਲਾ ਪੁਰਸ਼ ਹੁਸੈਨਬਲ ਕਪੂਰਥਲਾ ਪਾਜੇਟਿਵ ਪਾਏ ਗਏ ਹਨ। ਇਸਦੇ ਇਲਾਵਾ ਇੱਕ ਹੋਰ ਮਰੀਜ ਫਗਵਾਡ਼ਾ ਨਾਲ ਸਬੰਧਤ ਹੈ।
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਜ਼ਿਲ੍ਹਾ ਐਪਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਬੁੱਧਵਾਰ ਨੂੰ ਜ਼ਿਲੇ ’ਚ 396 ਲੋਕਾਂ ਦੀ ਸੈਂਪਲਿੰਗ ਕੀਤੀ ਗਈ।
'ਕੋਵਾ ਐਪ ਰਾਹੀਂ ਹੁਣ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਬੈੱਡਾਂ ਦੀ ਗਿਣਤੀ ਦਾ ਵੀ ਪਤਾ ਲੱਗ ਸਕੇਗਾ'
NEXT STORY