ਗੁਰਦਾਸਪੁਰ, (ਵਿਨੋਦ)- ਕੇਂਦਰੀ ਜੇਲ ਗੁਰਦਾਸਪੁਰ ’ਚ ਇਕ ਕੈਦੀ ਦੇ ਗੁਪਤ ਅੰਗ ’ਚੋਂ ਜੇਲ ਅਧਿਕਾਰੀਆਂ ਨੇ 180 ਨਸ਼ੇ ਵਾਲੇ ਕੈਪਸੂਲ ਅਤੇ ਪਾਊਡਰ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਕੈਦੀ ਰਾਕੇਸ਼ ਕੁਮਾਰ ਨਿਵਾਸੀ ਤਿੱਬਡ਼ੀ ਧਾਰਾ 420 ਦੇ ਕੇਸ ਵਿਚ ਪੰਜ ਸਾਲ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਕਤ ਕੈਦੀ ਤੋਂ ਅੱਜ ਉਸ ਦੇ ਭਰਾ ਜੌਨ ਮਸੀਹ ਨੇ ਗੱਲਬਾਤ ਲਿਖਵਾਈ ਹੋਈ ਸੀ। ਅੱਜ ਜਦੋਂ ਰਾਕੇਸ਼ ਕੁਮਾਰ ਆਪਣੇ ਭਰਾ ਜੌਨ ਮਸੀਹ ਨਾਲ ਗੱਲਬਾਤ ਕਰ ਕੇ ਵਾਪਸ ਬੈਰਕ ’ਚ ਜਾਣ ਲੱਗਾ ਤਾਂ ਜੇਲ ਕਰਮਚਾਰੀਆਂ ਨੂੰ ਸ਼ੱਕ ਹੋਇਆ ਕਿ ਇਸ ਕੋਲ ਕੁਝ ਸ਼ੱਕੀ ਸਾਮਾਨ ਜ਼ਰੂਰ ਹੈ। ਉਸ ਦੀ ਤਲਾਸ਼ੀ ਲੈਣ ’ਤੇ ਰਾਕੇਸ਼ ਕੁਮਾਰ ਵੱਲੋਂ ਆਪਣੇ ਗੁਪਤ ਅੰਗ ’ਚ ਲੁਕਾ ਕੇ ਰੱਖੇ 180 ਨਸ਼ੇ ਵਾਲੇ ਕੈਪਸੂਲ ਅਤੇ ਕੁਝ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ। ਇਸ ਸਬੰਧੀ ਦੋਸ਼ੀ ਵਿਰੁੱਧ ਕਾਰਵਾਈ ਲਈ ਜੇਲ ਅਧਿਕਾਰੀਅਾਂ ਨੇ ਸਿਟੀ ਪੁਲਸ ਸਟੇਸ਼ਨ ਨੂੰ ਲਿਖ ਦਿੱਤਾ ਹੈ। ਹੁਣ ਸਿਟੀ ਪੁਲਸ ਸਟੇਸ਼ਨ ਵਾਲੇ ਇਸ ਸਬੰਧੀ ਕੇਸ ਦਰਜ ਕਰ ਕੇ ਦੋਸ਼ੀ ਨੂੰ ਪ੍ਰੋਟੈਕਸ਼ਨ ਵਾਰੰਟ ਦੇ ਆਧਾਰ ’ਤੇ ਪੁੱਛਗਿੱਛ ਲਈ ਜੇਲ ਤੋਂ ਲਿਆਉਣਗੇ ਅਤੇ ਉਸ ਨੂੰ ਨਸ਼ਾ ਪੂਰਤੀ ਵਾਲਾ ਸਾਮਾਨ ਦੇਣ ਵਾਲੇ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ।
ਚੋਰਾਂ ਨੇ ਕੀਤੀਆਂ ਇਕੋ ਰਾਤ ’ਚ 4 ਚੋਰੀਆਂ
NEXT STORY