ਲੁਧਿਆਣਾ,(ਸਹਿਗਲ)- ਕੋਰੋਨਾ ਵਾਇਰਸ ਦੇ ਕੇਸਾਂ ਕਾਰਣ ਹੁਣ ਸਿਹਤ ਵਿਭਾਗ ’ਤੇ ਉਂਗਲੀਆਂ ਉੱਠਣ ਲੱਗੀਆਂ ਹਨ ਕਿਉਂਕਿ ਉਨ੍ਹਾਂ ਵੱਲੋਂ ਬਣਾਈ ਗਈ ਰਿਪੋਰਟ ਅਤੇ ਟੈਟ ਦੀ ਰਿਪੋਰਟ ਵਿਚ ਕਈ ਦਿਨਾਂ ਤੋਂ ਫਰਕ ਆ ਰਿਹਾ ਹੈ। ਅੱਜ ਵੀ ਇਹ ਫਰਕ ਮਰੀਜ਼ਾਂ ਦੀ ਕੁਲ ਗਿਣਤੀ ਦੇ ਕੇਸ ਵਿਚ 514 ਦਾ ਹੈ। ਸਟੇਟ ਵੱਲੋਂ ਜਾਰੀ ਬੁਲੇਟਿਨ ਵਿਚ ਲੁਧਿਆਣਾ ਵਿਚ ਮਰੀਜ਼ਾਂ ਦੀ ਕੁਲ ਗਿਣਤੀ 10,950 ਦੱਸੀ ਗਈ ਹੈ, 2263 ਐਕਟਿਵ ਮਰੀਜ਼ ਹਨ ਜਦੋਂਕਿ ਜ਼ਿਲੇ ਵਿਚ ਮਰੀਜ਼ਾਂ ਦੀ ਕੁਲ ਗਿਣਤੀ 10436 ਦੱਸੀ ਗਈ ਹੈ ਜਦੋਂਕਿ 1746 ਐਕÎਟਿਵ ਕੇਸ ਦਰਸਾਏ ਗਏ। ਸ਼ਹਿਰ ਦੇ ਹਸਪਤਾਲਾਂ ਵਿਚ ਅੱਜ ਕੋਰੋਨਾ ਵਾਇਰਸ ਦੇ 19 ਮਰੀਜ਼ਾਂ ਦੀ ਮੌਤ ਹੋ ਗਈ, ਜਦੋਕਿ 224 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ 19 ਮਰੀਜ਼ਾਂ ਵਿਚੋਂ 15 ਜ਼ਿਲੇ ਦੇ ਰਹਿਣ ਵਾਲੇ ਹਨ, ਜਦਕਿ 4 ਬਾਹਰੀ ਜ਼ਿਲਿਆਂ ਦੇ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ 1 ਹੁਸ਼ਿਆਰਪੁਰ, 1 ਮੰਡੀ ਗੋਬਿੰਦਗੜ੍ਹ, 1 ਮੋਗਾ ਅਤੇ 1 ਫਰੀਦਕੋਟ ਤੋਂ ਆ ਕੇ ਇਲਾਜ ਲਈ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਏ ਸਨ। ਹੁਣ ਤੱਕ ਜ਼ਿਲਿਆਂ ਵਿਚ 10436 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ 426 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 1087 ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਚੋਂ 101 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਹਸਪਤਾਲਾਂ ’ਤੇ ਦੋਸ਼, ਇਲਾਜ ਦੀ ਬਜਾਏ ਪਹਿਲਾਂ ਕੋਵਿਡ-19 ਦੀ ਜਾਂਚ ਕਰਦੇ ਹਨ ਹਸਪਤਾਲ
ਸੜਕ ਦੁਰਘਟਨਾਵਾਂ ਸਮੇਤ ਵੱਖ-ਵੱਖ ਤਰ੍ਹਾਂ ਦੇ ਗੁੰਝਲਦਾਰ ਕੇਸਾਂ ਵਿਚ ਜਦੋਂ ਮਰੀਜ਼ ਦੀ ਜਾਨ ’ਤੇ ਬਣੀ ਹੁੰਦੀ ਹੈ ਤਾਂ ਉਹ ਤੁਰੰਤ ਇਲਾਜ ਲਈ ਹਸਪਤਾਲ ਪੁੱਜਦਾ ਹੈ ਤਾਂ ਕੁਝ ਕੁ ਕੇਸਾਂ ਨੂੰ ਛੱਡ ਕੇ ਮਰੀਜ਼ ਨੂੰ ਪਹਿਲਾਂ ਕੋਰੋਨਾ ਟੈਸਟ ਲਈ ਕਿਹਾ ਜਾਂਦਾ ਹੈ ਅਤੇ ਰਿਪੋਰਟ ਆਉਣ ਤੱਕ ਇਲਾਜ ਸ਼ੁਰੂ ਕਰਨ ਦੀ ਬਜਾਏ ਮਰੀਜ਼ ਦੀ ਅਣਦੇਖੀ ਕੀਤੀ ਜਾਂਦੀ ਹੈ। ਅਜਿਹੇ ਕਈ ਰੂਪਾਂ ਸਮੇਤ ਕਈ ਕੇਸ ਰੋਜ਼ਾਨਾ ਹਸਪਤਾਲਾਂ ਵਿਚ ਸਾਹਮਣੇ ਆਉਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਜਾਨਾਂ ਤਾਂ ਐਮਰਜੈਂਸੀ ਇਲਾਜ ਨਾ ਮਿਲਣ ਕਾਰਨ ਚਲੀਆਂ ਜਾਂਦੀਆਂ ਹਨ। ਅਜਿਹਾ ਹੀ ਕੇਸ ਅੱਜ ਨਿਜੀ ਹਸਪਤਾਲ ਵਿਚ ਸਾਹਮਣੇ ਆਇਆ, ਜਦੋਂ ਹੈੱਡ ਇੰਜਰੀ ਦੇ ਨਾਲ ਪੁੱਜਣ ਵਾਲੇ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਮਰੀਜ਼ ਦੀ ਕੋਵਿਡ-19 ਦੀ ਜਾਂਚ ਦੇ ਨਾਂ ’ਤੇ ਅਣਦੇਖੀ ਕੀਤੀ ਜਾਂਦੀ ਰਹੀ, ਜਿਸ ਨਾਲ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋ ਗਈ। ਜੇਕਰ ਡਾਕਟਰ ਸਮੇਂ ’ਤੇ ਇਲਾਜ ਸ਼ੁਰੂ ਕਰਦੇ ਤਾਂ ਮਰੀਜ਼ ਦੀ ਜਾਨ ਬਚ ਸਕਦੀ ਸੀ।
ਘਟਾਈ ਸੈਂਪਲਾਂ ਦੀ ਗਿਣਤੀ, 707 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਜ਼ਿਲਾ ਸਿਹਤ ਵਿਭਾਗ ਨੇ ਅੱਜ ਸੈਂਪਲਾਂ ਦੀ ਗਿਣਤੀ ਘੱਟ ਕਰਦੇ ਹੋਏ ਆਰ. ਟੀ. ਪੀ. ਸੀ. ਆਰ. ਵਿਧੀ ਨਾਲ ਸਿਰਫ 707 ਸੈਂਪਲ ਜਾਂਚ ਲਈ ਭੇਜੇ ਹਨ। ਇਸ ਤੋਂ ਇਲਾਵਾ 2198 ਵਿਅਕਤੀਆਂ ਦੀ ਜਾਂਚ ਰੈਪਿਡ ਏਂਟੀਜ਼ਨ ਵਿਧੀ ਨਾਲ ਕੀਤੀ ਗਈ ਅਤੇ 18 ਵਿਅਕਤੀਆਂ ਦੇ ਟੈਸਟ ਟਰੂਨੈਟ ਵਿਧੀ ਨਾਲ ਕੀਤੇ ਗਏ। ਸਿਹਤ ਅਧਿਕਾਰੀਆਂ ਦੇ ਮੁਤਾਬਕ 890 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ, ਜਿਸ ਦੇ ਨਤੀਜੇ ਕੱਲ ਤੱਕ ਮਿਲ ਜਾਣ ਦੀ ਉਮੀਦ ਹੈ। 383 ਵਿਅਕਤੀਆਂ ਨੂੰ ਘਰ ਵਿਚ ਇਕਾਂਤਵਾਸ ਹਨ। ਸਿਹਤ ਵਿਭਾਗ ਨੇ ਅੱਜ ਜਾਂਚ ਉਪਰੰਤ 383 ਵਿਅਕਤੀਆਂ ਨੂੰ ਘਰ ਵਿਚ ਇਕਾਂਤਵਾਸ ਕੀਤਾ ਗਿਆ ਹੈ ਜਦਕਿ ਮੌਜੂਦਾ ਦੌਰ ਵਿਚ 6 ਹਜ਼ਾਰ ਦੇ ਕਰੀਬ ਲੋਕ ਘਰ ਵਿਚ ਇਕਾਂਤਵਾਸ ਹਨ।
ਰਿਪੋਰਟਿੰਗ ਵਿਚ ਫੇਰ-ਬਦਲ
ਜ਼ਿਲਾ ਸਿਹਤ ਵਿਭਾਗ ਵੱਲੋਂ ਰੋਜ਼ਾਨਾ ਕੀਤੀ ਜਾਣ ਵਾਲੀ ਰਿਪੋਰਟਿੰਗ ਨੂੰ ਲੈ ਕੇ ਸਿਹਤ ਵਿਭਾਗ ਵਿਚ ਕਾਫੀ ਚਰਚਾ ਹੈ। ਮਰੀਜ਼ਾਂ ਦੀ ਗਿਣਤੀ ਘੱਟ ਕਰ ਕੇ ਦਿਖਾਉਣ ਵਿਚ ਸਿਹਤ ਵਿਭਾਗ ਕੋਈ ਕਸਰ ਨਹੀਂ ਛੱਡ ਰਿਹਾ। ਸਿਹਤ ਵਿਭਾਗ ਵਿਚ ਇਹ ਵੀ ਚਰਚਾ ਹੈ ਕਿ ਕੁਝ ਦਿਨਾਂ ਤੋਂ ਮਰੀਜ਼ਾਂ ਦੀ ਗਿਣਤੀ ਨੂੰ ਘੱਟ ਕਰ ਕੇ ਦਿਖਾਈ ਜਾ ਰਹੀ ਹੈ ਅਤੇ ਮ੍ਰਿਤਕ ਮਰੀਜ਼ਾਂ ਦਾ ਪੂਰਾ ਬਿਉਰਾ ਵੀ ਪੇਸ਼ ਨਹੀਂ ਕੀਤਾ ਜਾਂਦਾ। ਹਾਲਾਂਕਿ ਕੁਝ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਅਜਿਹਾ ਸਥਾਨਕ ਅਧਿਕਾਰੀ ਕਰ ਰਹੇ ਹਨ ਤਾਂ ਅੱਗੇ ਚੱਲ ਕੇ ਉਹ ਖੁਦ ਕਿਸੇ ਪੰਗੇ ਵਿਚ ਫਸ ਸਕਦੇ ਹਨ।
ਮ੍ਰਿਤਕ ਮਰੀਜ਼ਾਂ ਦਾ ਵੇਰਵਾ
ਨਾਮ ਪਤਾ ਹੋਰ ਰੋਗ ਹਸਪਤਾਲ
* ਮਹਾਵੀਰ ਸਿੰਘ (81) ਪ੍ਰਭਾਤ ਨਗਰ ਢੋਲੇਵਾਲ ਬਲੱਡ ਪ੍ਰੈਸ਼ਰ, ਹਿਰਦੇ ਰੋਗ ਐੱਸ. ਪੀ. ਐੱਸ.
* ਕਮਲੇਸ਼ ਰਾਣੀ (70) ਜੈਨ ਕਾਲੋਨੀ ਰਾਹੋਂ ਰੋਡ ਬਲੱਡ ਪ੍ਰੈਸ਼ਰ, ਅਨੀਮੀਆ ਰਜਿੰਦਰਾ ਹਸਪਤਾਲ ਪਟਿਆਲਾ
* ਨੀਲਮ (51) ਸੀਤਾ ਨਗਰ ਜਵਾਲਾ ਚੌਕ ਰਜਿੰਦਰਾ ਹਸਪਤਾਲ ਪਟਿਆਲਾ
* ਹਰਿੰਦਰ ਕੁਮਾਰ ਗ੍ਰੀਨ ਅਸਟੇਟ, ਖੰਨਾ ਡੀ. ਐੱਮ. ਸੀ. ਗੁਰਜੀਤ ਸਿੰਘ (42) ਰਾਮਗੜ੍ਹ ਤਹਿਸੀਲ ਪਾਇਲ
* ਡੀ. ਐੱਮ. ਸੀ. ਹਰਭਜਨ ਸਿੰਘ (63) ਮਲੌਦ ਸਿਵਲ ਹਸਪਤਾਲ
* ਸ਼ੀਤਲ ਦੁੱਗਲ (57) ਅਰਬਨ ਅਸਟੇਟ ਦੁੱਗਰੀ, ਬਲੱਡ ਪ੍ਰੈਸ਼ਰ ਮਾਹਲ
* ਜਗਦੀਪ ਸਿੰਘ (68) ਪ੍ਰਤਾਪ ਸਿੰਘ ਵਾਲਾ ਹਿਰਦੇ ਰੋਗ, ਸ਼ੂਗਰ ਰਜਿੰਦਰਾ ਹਸਪਤਾਲ ਪਟਿਆਲਾ
* ਸ਼ਕਤੀ ਲਾਲ (58) ਰਾਮ ਨਗਰ ਜਗਰਾਓਂ ਸ਼ੂਗਰ ਓਸਵਾਲ
* ਸਰਬਜੀਤ ਸਿੰਘ (67) ਗੁਰ ਗਿਆਨ ਵਿਹਾਰ, ਦੁੱਗਰੀ ਬਲੱਡ ਪ੍ਰੈਸ਼ਰ ਸੀ. ਐੱਮ. ਸੀ.
* ਕ੍ਰਿਸ਼ਨ ਗੋਪਾਲ (72) ਬਸੰਤ ਨਗਰ ਸ਼ੂਗਰ ਬੀ. ਆਰ. ਸੀ.
* ਊਸ਼ਾ ਖੋਸਲਾ (88) ਪ੍ਰੀਤ ਨਗਰ, ਨਿਊ ਸ਼ਿਵਪੁਰੀ ਸ਼ੂਗਰ, ਬਲੱਡ ਪ੍ਰੈਸ਼ਰ ਡੀ. ਐੱਮ. ਸੀ.
* ਗੀਤੇਸ਼ ਕਪੂਰ (37) ਪੰਜਾਬ ਮਾਤਾ ਨਗਰ ਡੀ. ਐੱਮ. ਸੀ.
* ਵਿਨੋਦ ਕੁਮਾਰ (68) ਗਾਂਧੀ ਨਗਰ ਬੀ. ਆਰ. ਸੀ.
* ਪ੍ਰਵੀਨ ਜੈਨ (67) ਊਧਮ ਸਿੰਘ ਨਗਰ ਸ਼ੂਗਰ, ਗੁਰਦਾ ਰੋਗ ਡੀ. ਐੱਮ. ਸੀ.
ਬਾਹਰੀ ਮਰੀਜ਼ਾਂ ਦਾ ਮ੍ਰਿਤਕ ਮਰੀਜ਼ਾਂ ਦਾ ਵੇਰਵਾ :
* ਗੁਰਚਰਨ ਸਿੰਘ (72) ਗੁਰੂ ਨਾਨਕ ਐਵੇਨਿਊ, ਹੁਸ਼ਿਆਰਪੁਰ ਆਸਥਾ
* ਅਮਨਦੀਪ ਅਰੋੜਾ (53) ਮੰਡੀ ਗੋਬਿੰਦਗੜ੍ਹ ਐੱਸ. ਪੀ. ਐੱਸ.
* ਜੂਲੀ ਬਾਂਸਲ (40) ਨੇੜੇ ਗੀਤਾ ਭਵਨ, ਮੋਗਾ ਡੀ. ਐੱਮ. ਸੀ.
* ਜਗਜੀਤ ਸਿੰਘ (55) ਪਿੰਡ ਘੁਮਾਰਿਅਨ, ਫਰੀਦਕੋਟ ਡੀ. ਐੱਮ. ਸੀ.
ਹੁਸ਼ਿਆਰਪੁਰ ਜ਼ਿਲ੍ਹੇ 'ਚ 52 ਹੋਰ ਪਾਜ਼ੇਟਿਵ ਮਰੀਜ਼ ਆਏ ਸਾਹਮਣੇ, 4 ਵਿਅਕਤੀਆਂ ਦੀ ਮੌਤ
NEXT STORY