ਚੰਡੀਗੜ੍ਹ (ਜੱਸੋਵਾਲ) : ਚੰਡੀਗੜ੍ਹ ਦੇ 2 ਮਸ਼ਹੂਰ ਭੰਗੜਾ ਕਲਾਕਾਰਾਂ ਦੀ ਬੀਤੀ ਰਾਤ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਕਰਨਵੀਰ ਸਿੰਘ (23) ਅਤੇ ਅਮਰਿੰਦਰ ਸਿੰਘ (25) ਨਾਲ ਇਹ ਭਾਣਾ 4 ਜੁਲਾਈ ਨੂੰ ਤੜਕੇ ਦੋ-ਢਾਈ ਵਜੇ ਉਸ ਸਮੇਂ ਵਾਪਰਿਆ, ਜਦੋਂ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਸੈਕਟਰ 16-17 ਨੂੰ ਵੰਡਦੀ ਸੜਕ 'ਤੇ ਪੁੱਜੇ ਤਾਂ ਰੋਜ਼ ਗਾਰਡਨ ਨੇੜੇ ਦਰਦਨਾਕ ਹਾਦਸੇ ਦੌਰਾਨ ਦੋਹਾਂ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੇ ਨਾਲ ਵਾਲਾ ਤੀਜਾ ਨੌਜਵਾਨ ਮਨਪ੍ਰੀਤ ਸਿੰਘ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ, ਜੋ ਕਿ ਹਸਪਤਾਲ 'ਚ ਜ਼ੇਰੇ ਇਲਾਜ ਹੈ। ਦੱਸ ਦੇਈਏ ਕਿ ਦੋਹਾਂ ਕਲਾਕਾਰਾਂ ਨੇ 10 ਜੁਲਾਈ ਨੂੰ ਭੰਗੜੇ ਦੀ ਪੇਸ਼ਕਾਰੀ ਦੇਣ ਲਈ ਓਮਾਨ ਜਾਣਾ ਸੀ ਪਰ ਇਸ ਤੋਂ ਪਹਿਲਾਂ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਦੋਵੇਂ ਮ੍ਰਿਤਕ ਨੌਜਵਾਨ ਕਈ ਫਿਲਮਾਂ ਤੇ ਗੀਤਾਂ 'ਚ ਭੰਗੜਾ ਪਾ ਚੁੱਕੇ ਹਨ।
ਅੰਮ੍ਰਿਤਸਰ 'ਚ ਪੁਲਸ ਦੀ ਗੁੰਡਾਗਰਦੀ, ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
NEXT STORY