ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ ਦੇ ਹਕੀਮਾਂ ਚੌਕ 'ਚ ਖਾਕੀ ਦੀ ਆੜ੍ਹ 'ਚ ਪੁਲਸ ਵਾਲਿਆਂ ਦੀ ਗੁੰਡਾਗਰਦੀ ਇਕ ਵਾਰ ਫੇਰ ਦੇਖਣ ਨੂੰ ਮਿਲੀ, ਜਿਥੇ ਇਕ ਲੁਧਿਆਣਾ ਵਾਸੀ ਹਰਪ੍ਰੀਤ ਸਿੰਘ ਨਾਂ ਦਾ ਮੁੰਡਾ ਪੁਲਸ ਦੀ ਤਸ਼ਦੱਦ ਦਾ ਸ਼ਿਕਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ 'ਚ ਆਪਣੀ ਡਿਪਰੇਸ਼ਨ ਦੀ ਦਵਾਈ ਲੈਣ ਆਇਆ ਸੀ ਤੇ ਹਕੀਮਾ ਚੌਕ 'ਚੋਂ ਲੰਘਦਿਆਂ ਉਸ ਨੇ ਦੇਖਿਆ ਕਿ ਕੁਝ ਪੁਲਸ ਮੁਲਾਜ਼ਮ ਪ੍ਰਵਾਸੀ ਵਿਅਕਤੀਆਂ ਨਾਲ ਕੁੱਟਮਾਰ ਕਰ ਰਹੇ ਸਨ, ਜਿਸ ਨੂੰ ਉਹ ਖੜ੍ਹਾ ਹੋ ਕੇ ਦੇਖਣ ਲੱਗ ਗਿਆ। ਇਸ ਦੌਰਾਨ ਜਦੋਂ ਪੁਲਸ ਵਾਲਿਆਂ ਦੀ ਨਜ਼ਰ ਹਰਪ੍ਰੀਤ 'ਤੇ ਪਈ ਤਾਂ ਗੁੱਸੇ 'ਚ ਆਏ ਪੁਲਸ ਵਾਲਿਆਂ ਵਲੋਂ ਉਸ ਨੂੰ ਕੋਲ ਬੁਲਾਇਆ ਤੇ ਉਸ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਉਸ ਦੇ ਪੈਸੇ ਤੇ ਮੋਬਾਇਲ ਖੋਹ ਕੇ ਉਸ ਜ਼ਖਮੀ ਕਰ ਦਿੱਤਾ, ਜਿਸ ਕਾਰਨ ਹਰਪ੍ਰੀਤ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦੇ ਸਿਰ 'ਚ 12 ਟਾਂਕੇ ਲੱਗੇ।
ਇਸ ਸਬੰਧੀ ਜਦੋਂ ਪੁਲਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆਂ ਹੈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ ਤੇ ਉਹ ਰਾਸਤੇ 'ਚ ਬਹੁਤ ਜ਼ਿਆਦਾ ਰੌਲਾ ਪਾ ਰਿਹਾ ਸੀ। ਇਸ ਦੌਰਾਨ ਅਸੀਂ ਜਦੋਂ ਉਸ ਨੂੰ ਇਕ ਪਾਸੇ ਲਿਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਲੱਗੀ ਗਰਿੱਲ ਨਾਲ ਉਹ ਟਕਰਾਅ ਗਿਆ, ਜਿਸ ਕਾਰਨ ਉਸ ਦੇ ਸਿਰ 'ਚ ਸੱਟ ਲੱਗ ਗਈ। ਇਸ ਦੌਰਾਨ ਉਨ੍ਹਾਂ ਨੇ ਤੁਰੰਤ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਫਿਲਹਾਲ ਪੁਲਸ ਮੁਲਾਜ਼ਮ ਜਾਂ ਹਰਪ੍ਰੀਤ ਸਿੰਘ 'ਚੋਂ ਕੌਣ ਸੱਚ ਬੋਲ ਰਿਹਾ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਫਰੀਦਕੋਟ ਪੁਲਸ ਦੀ ਵੱਡੀ ਸਫਲਤਾ: ਭੋਲਾ ਸ਼ੂਟਰ ਗਰੁੱਪ ਦੇ 6 ਬਦਮਾਸ਼ ਹਥਿਆਰਾਂ ਸਣੇ ਕਾਬੂ
NEXT STORY