ਚੰਡੀਗੜ੍ਹ (ਰਜਿੰਦਰ) : ਚੰਡੀਗੜ੍ਹ ਪ੍ਰਸ਼ਾਸਨ ਨੇ ਇਲੈਕਟ੍ਰਿਕ ਵਾਹਨਾਂ (ਈ. ਵੀ.) ਨੂੰ ਉਤਸ਼ਾਹਿਤ ਕਰਨ ਲਈ ਇਲੈਕਟ੍ਰਿਕ ਵਾਹਨ ਨੀਤੀ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਪ੍ਰਸ਼ਾਸਨ 1 ਅਪ੍ਰੈਲ ਤੋਂ ਇਲੈਕਟ੍ਰਿਕ ਵਾਹਨ ਨੀਤੀ ਲਾਗੂ ਕਰ ਸਕਦਾ ਹੈ। ਨੀਤੀ ਦੇ ਲਾਗੂ ਹੋਣ ਤੋਂ ਬਾਅਦ ਇਲੈਕਟ੍ਰਿਕ ਵਾਹਨ ਨੂੰ ਖ਼ਰੀਦਣ ’ਤੇ ਲੋਕਾਂ ਨੂੰ ਵਿਸ਼ੇਸ਼ ਛੋਟ ਮਿਲੇਗੀ। ਸ਼ੁੱਕਰਵਾਰ ਚੰਡੀਗੜ੍ਹ ਰੀਨੀਊਅਲ ਐਨਰਜੀ ਐਂਡ ਸਾਇੰਸ ਐਂਡ ਟੈਕਨੋਲਾਜੀ ਪ੍ਰਮੋਸ਼ਨ ਸੋਸਾਇਟੀ (ਕਰੈਸਟ) ਦੇ ਅਧਿਕਾਰੀਆਂ ਨੇ ਸਾਰੇ ਹਿੱਤ ਧਾਰਕਾਂ ਨਾਲ ਨੀਤੀ ’ਤੇ ਚਰਚਾ ਕੀਤੀ। ਈ. ਵੀ. ਨੀਤੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਹੋਈ ਚਰਚਾ ਵਿਚ ਈ. ਵੀ. ਨਿਰਮਾਤਾ, ਚਾਰਜਿੰਗ ਸਟੇਸ਼ਨ ਇੰਸਟਾਲਰ, ਬੈਟਰੀ ਨਿਰਮਾਤਾ, ਰੀ-ਸਾਈਕਲਿੰਗ ਕਰਨ ਵਾਲੀ ਫਰਮ ਅਤੇ ਹੋਰ ਹਿੱਤ ਧਾਰਕ ਸ਼ਾਮਲ ਹੋਏ ਅਤੇ ‘ਕਰੈਸਟ’ ਦੇ ਅਹੁਦੇਦਾਰਾਂ ਨੂੰ ਸੁਝਾਅ ਦਿੱਤੇ।
ਇਹ ਵੀ ਪੜ੍ਹੋ : ਰਾਜਪਾਲ ਨਾਲ ਮੁਲਾਕਾਤ ਮਗਰੋਂ 'ਭਗਵੰਤ ਮਾਨ' ਦਾ ਵੱਡਾ ਬਿਆਨ, 'ਪੰਜਾਬ ਲਈ ਲਏ ਜਾਣਗੇ ਇਤਿਹਾਸਕ ਫ਼ੈਸਲੇ'
ਹਿੱਤ ਧਾਰਕਾਂ ਨੇ ਈ. ਵੀ. ਨੀਤੀ ਨੂੰ ਲਾਗੂ ਕਰਨ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਲਈ ਈ. ਵੀ. ਨੀਤੀ ਕਾਫ਼ੀ ਲਾਭਦਾਇਕ ਸਾਬਤ ਹੋਵੇਗੀ ਕਿਉਂਕਿ ਚੰਡੀਗੜ੍ਹ ਵਿਚ ਈ-ਵਾਹਨਾਂ ਦਾ ਭਵਿੱਖ ਕਾਫ਼ੀ ਸੁਨਹਿਰੀ ਹੈ। ਹਾਲਾਂਕਿ ਕੁੱਝ ਹਿੱਤ ਧਾਰਕਾਂ ਨੇ ਚਾਰਜਿੰਗ ਪ੍ਰਬੰਧ ਮਜ਼ਬੂਤ ਕਰਨ ਅਤੇ ਬੈਟਰੀ ਦੇ ਉੱਚ ਰੇਟਾਂ ਸਬੰਧੀ ਚਿੰਤਾ ਜਤਾਈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਮੰਨਣਾ ਹੈ ਕਿ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਸ਼ਹਿਰਵਾਸੀ ਪੈਟਰੋਲ-ਡੀਜ਼ਲ ਦੀਆਂ ਗੱਡੀਆਂ ਛੱਡ ਕੇ ਹੌਲੀ-ਹੌਲੀ ਈ-ਵਾਹਨਾਂ ਵੱਲ ਰੁਖ਼ ਕਰਨਾ ਸ਼ੁਰੂ ਕਰ ਦੇਣਗੇ। ਪ੍ਰਸ਼ਾਸਨ ਨੇ 8 ਫਰਵਰੀ ਨੂੰ ਨੀਤੀ ਦਾ ਖਰੜਾ ਜਾਰੀ ਕਰ ਕੇ ਲੋਕਾਂ ਤੋਂ ਸੁਝਾਅ ਮੰਗੇ ਸਨ। ਹੁਣ ਪ੍ਰਸ਼ਾਸਨ ਉਨ੍ਹਾਂ ਸੁਝਾਵਾਂ ’ਤੇ ਕੰਮ ਕਰ ਰਿਹਾ ਹੈ। ਇਨ੍ਹਾਂ ਨੂੰ ਦੇਖਣ ਤੋਂ ਬਾਅਦ ਇਕ ਅਪ੍ਰੈਲ ਨੂੰ ਨੀਤੀ ਲਾਗੂ ਕਰਨ ਦੀ ਯੋਜਨਾ ਹੈ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ 'ਚ ਲਾਗੂ 'ਚੋਣ ਜ਼ਾਬਤਾ' ਤੁਰੰਤ ਪ੍ਰਭਾਵ ਨਾਲ ਹਟਾਉਣ ਦੇ ਹੁਕਮ ਜਾਰੀ
ਈ. ਵੀ. ਸਬੰਧਿਤ ਉਦਯੋਗ ਲਈ ਸਟਾਰਟਅਪ ਨੀਤੀ ’ਤੇ ਰੱਖਿਆ ਜਾਵੇਗਾ ਧਿਆਨ
‘ਕਰੈਸਟ’ ਦੇ ਸੀ. ਈ. ਓ. ਦਬਿੰਦਰ ਦਲਾਈ ਨੇ ਦੱਸਿਆ ਕਿ ਸ਼ਹਿਰ ਵਿਚ ਈ. ਵੀ. ਸਬੰਧਿਤ ਉਦਯੋਗ ਲਈ ਸਟਾਰਟਅਪ ਨੀਤੀ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਈ. ਵੀ. ਸਟਾਰਟਅਪ ਨੂੰ ਪੇਟੈਂਟ ਰਜਿਸਟ੍ਰੇਸ਼ਨ ਫ਼ੀਸ ਦੇ ਭੁਗਤਾਨ ਵਰਗੇ ਤਰੀਕੇ ਰਾਹੀਂ ਉਤਸ਼ਾਹਿਤ ਕੀਤਾ ਜਾਵੇਗਾ। ਹੁਨਰ ਵਾਧਾ ਕੇਂਦਰ ਸਥਾਪਿਤ ਕੀਤੇ ਜਾਣਗੇ ਅਤੇ ਜਨਤਕ ਅਤੇ ਨਿੱਜੀ ਵਿਦਿਆਕ ਅਦਾਰਿਆਂ ਵਿਚ ਇਲੈਕਟ੍ਰਿਕ ਮੋਬਿਲਟੀ, ਇਲੈਕਟ੍ਰਿਕ ਵਾਹਨ ਸਪਲਾਈ ਸਮੱਗਰੀ ਅਤੇ ਬੈਟਰੀ ਨਿਰਮਾਣ ਅਤੇ ਸਾਂਭ-ਸੰਭਾਲ ’ਤੇ ਸ਼ਾਰਟ ਟਰਮ ਕੋਰਸ ਪੇਸ਼ ਕੀਤੇ ਜਾਣਗੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਟਾਂਡਾ ਉੜਮੁੜ 'ਚ 20 ਤੋਂ ਜ਼ਿਆਦਾ ਗਊਆਂ ਦਾ ਸਿਰ ਵੱਢ ਕੇ ਕਤਲ, ਇਲਾਕੇ 'ਚ ਫੈਲੀ ਸਨਸਨੀ
ਸਿੱਖਿਆ ਵਿਭਾਗ ਵੱਲੋਂ ਟਰਾਂਸਪੋਰਟ ਵਿਭਾਗ ਦੇ ਸਹਿਯੋਗ ਨਾਲ ਇਲੈਕਟ੍ਰਿਕ ਮੋਬਿਲਟੀ, ਇਲੈਕਟ੍ਰਿਕ ਵਾਹਨ ਸਪਲਾਈ ਸਮੱਗਰੀ (ਈ. ਵੀ. ਐੱਸ. ਈ.), ਮੁਰੰਮਤ ਅਤੇ ਸਾਂਭ-ਸੰਭਾਲ, ਬੈਟਰੀ ਨਿਰਮਾਣ ਅਤੇ ਸਾਂਭ-ਸੰਭਾਲ ’ਤੇ ਸ਼ਾਰਟ ਟਰਮ ਕੋਰਸ ਦੀ ਯੋਜਨਾ ਬਣਾਈ ਜਾ ਰਹੀ ਹੈ। ਪਾਲੀਟੈਕਨਿਕ ਕਾਲਜ ਹੁਨਰ ਵਿਕਾਸ ਲਈ ਇਲੈਕਟ੍ਰਿਕ ਵਾਹਨ ਜਾਗਰੂਕਤਾ ’ਤੇ ਦੋ ਹਫ਼ਤਿਆਂ ਦੇ ਕੋਰਸ ਦੀ ਪੇਸ਼ਕਸ਼ ਕਰਾਂਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਟਾਂਡਾ ਵਿਖੇ ਗਊਆਂ ਦੇ ਕਤਲ ਦਾ ਮਾਮਲਾ ਭਖਿਆ, ਹਿੰਦੂ ਸੰਗਠਨਾਂ ਵੱਲੋਂ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ਜਾਮ
NEXT STORY