ਜਲੰਧਰ(ਖੁਰਾਣਾ)— ਟਾਂਡਾ ਰੋਡ 'ਤੇ ਸਥਿਤ ਗਊਸ਼ਾਲਾ ਪਿੰਜਰਾ ਪੋਲ ਵਿਚ ਸ਼ਨੀਵਾਰ ਨੂੰ 2 ਵੱਛਿਆਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਟੈਂਪੂ ਵਿਚ ਲੱਦ ਕੇ ਗਊਸ਼ਾਲਾ ਤੋਂ ਬਾਹਰ ਲਿਜਾਇਆ ਗਿਆ।
ਜ਼ਿਕਰਯੋਗ ਹੈ ਕਿ ਅਜੇ ਕੁਝ ਦਿਨ ਪਹਿਲਾਂ ਹੀ ਇਸ ਗਊਸ਼ਾਲਾ ਵਿਚ 3 ਗਊਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਅਤੇ ਅੱਧੀ ਦਰਜਨ ਦੇ ਲਗਭਗ ਗਊਆਂ ਬੀਮਾਰ ਹੋ ਗਈਆਂ ਸਨ। ਉਸ ਵੇਲੇ ਸੂਚਨਾ ਮਿਲਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਦੀ ਟੀਮ ਨੇ ਗਊਸ਼ਾਲਾ ਦੀ ਜਾਂਚ ਕਰ ਕੇ ਮ੍ਰਿਤਕ ਗਊਆਂ ਦੇ ਖੂਨ ਅਤੇ ਗਊਸ਼ਾਲਾ ਵਿਚ ਦਿੱਤੇ ਜਾ ਰਹੇ ਚਾਰੇ ਦੇ ਸੈਂਪਲ ਭਰੇ ਸਨ।
ਅਗਲੇ ਦਿਨ ਖੂਨ ਦੇ ਸੈਂਪਲ ਤਾਂ ਠੀਕ ਪਾਏ ਗਏ ਪਰ ਗਊਆਂ ਨੂੰ ਦਿੱਤੇ ਗਏ ਚਾਰੇ ਵਿਚ ਨਾਈਟ੍ਰੇਟ ਦੀ ਮਾਤਰਾ ਜ਼ਿਆਦਾ ਪਾਈ ਗਈ, ਜਿਸ ਨੂੰ ਗਊਆਂ ਦੀ ਮੌਤ ਦਾ ਕਾਰਨ ਦੱਸਿਆ ਗਿਆ। ਗਊਸ਼ਾਲਾ ਦੇ ਸਿਹਤ ਅਧਿਕਾਰੀ ਨੇ ਦੱਸਿਆ ਕਿ ਸ਼ਾਇਦ ਵੱਛਿਆਂ ਦੀ ਮੌਤ ਦਾ ਕਾਰਨ ਗਊਸ਼ਾਲਾ ਵਿਚ ਸਮਰੱਥਾ ਤੋਂ ਵੱਧ ਗਊਆਂ ਦਾ ਹੋਣਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿਚ 350 ਦੇ ਕਰੀਬ ਪਸ਼ੂ ਰਹਿ ਸਕਦੇ ਹਨ ਪਰ ਇੱਥੇ ਇਸ ਤੋਂ ਦੁੱਗਣੇ ਪਸ਼ੂ ਰਹਿ ਰਹੇ ਹਨ।
ਸਰਕਾਰਾਂ ਵੱਲੋਂ ਕਿਸਾਨਾਂ ਨਾਲ ਵਾਅਦਾ ਖਿਲਾਫੀ ਦੇ ਵਿਰੋਧ 'ਚ ਮਾਲਵਾ ਪੱਧਰੀ ਕਿਸਾਨ ਰੈਲੀ 10 ਨੂੰ
NEXT STORY