ਲੁਧਿਆਣਾ, (ਰਿਸ਼ੀ)- 2 ਬੱਚਿਆਂ ਦੀ ਮਾਂ ਨੂੰ ਫੋਨ ਕਰ ਕੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ’ਚ ਥਾਣਾ ਡੇਹਲੋਂ ਦੀ ਪੁਲਸ ਨੇ ਮੈਰਿਜ ਬਿਊਰੋ ਦੇ ਮਾਲਕ ਦੀ ਸ਼ਿਕਾਇਤ ’ਤੇ ਅਣਪਛਾਤੇ ਨੌਜਵਾਨ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਏ. ਐੱਸ. ਆਈ. ਮੁਹੰਮਦ ਰਸੀਦ ਦੇ ਅਨੁਸਾਰ ਪੁਲਸ ਨੂੰ ਦਿੱਤੇ ਬਿਆਨ ’ਚ ਇਕਬਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਉਸ ਦਾ ਮੈਰਿਜ ਬਿਊਰੋ ਹੈ। ਜਿਥੇ ਤਿੰਨ ਲਡ਼ਕੀਆਂ ਨੌਕਰੀ ਕਰਦੀਆਂ ਹਨ। ਇਕ ਲਡ਼ਕੀ ਸੰਗਰੂਰ ਦੂਜੀ ਲੁਧਿਆਣਾ ਤੇ ਤੀਜੀ ਕਪੂਰਥਲਾ ਦੀ ਰਹਿਣ ਵਾਲੀ ਹੈ। 20 ਜੁਲਾਈ ਨੂੰ ਸੰਗਰੂਰ ਦੀ ਰਹਿਣ ਵਾਲੀ 2 ਬੱਚਿਆਂ ਦੀ ਮਾਂ ਨੇ ਦੱਸਿਆ ਕਿ ਉਸ ਨੂੰ 1 ਮਹੀਨੇ ਤੋਂ ਮੈਰਿਜ ਬਿਊਰੋ ਦੇ ਨੰਬਰ ’ਤੇ ਇਕ ਨੌਜਵਾਨ ਫੋਨ ਕਰ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਫੋਨ ਕਰਨ ਵਾਲਾ ਨੌਜਵਾਨ ਵੱਖ-ਵੱਖ ਨੰਬਰਾਂ ਤੋਂ ਫੋਨ ਕਰ ਕੇ ਉਸ ਨੂੰ ਅਸ਼ਲੀਲ ਗੱਲਾਂ ਕਰਨ ਦੇ ਨਾਲ-ਨਾਲ ਅਸ਼ਲੀਲ ਮੈਸੇਜ ਭੇਜ ਰਿਹਾ ਹੈ। ਇੰਨਾ ਹੀ ਨਹੀਂ ਚੰਡੀਗਡ਼੍ਹ ’ਚ ਆ ਕੇ ਮਿਲਣ ਦਾ ਦਬਾਅ ਬਣਾ ਰਿਹਾ ਹੈ ਅਤੇ ਉਸ ਨਾਲ ਸਰੀਰਕ ਸਬੰਧ ਨਾ ਬਣਾਉਣ ’ਤੇ ਬਦਨਾਮ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ।
ਦਫਤਰ ਬੰਦ ਕਰਵਾਉਣ ਦੀਆਂ ਦੇ ਰਿਹੈ ਧਮਕੀਆਂ
ਪੁਲਸ ਦੇ ਅਨੁਸਾਰ ਫੋਨ ’ਤੇ ਗੱਲ ਕਰਨ ਤੋਂ ਇਨਕਾਰ ਕਰਨ ’ਤੇ ਦਫਤਰ ਬੰਦ ਕਰਵਾਉਣ ਅਤੇ ਉਸ ਨੂੰ ਚੁੱਕ ਕੇ ਲੈ ਜਾਣ ਦੀਆਂ ਧਮਕੀਆਂ ਦੇ ਰਿਹਾ ਹੈ। ਜਦ ਉਸ ਦੇ ਪਤੀ ਨੇ ਫੋਨ ’ਤੇ ਉਸ ਨੂੰ ਸਮਝਾਉਣਾ ਚਾਹਿਆ ਤਾਂ ਉਸ ਦੀ ਗੱਲ ਵੀ ਨਹੀਂ ਸੁਣੀ।
ਆਪਣਾ ਨਾਂ ਦਰਜ ਕਰਵਾਉਣ ਦੇ ਬਹਾਨੇ ਲਿਆ ਨੰਬਰ
ਪੁਲਸ ਦੇ ਅਨੁਸਾਰ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਤਿਰ ਆਪਣੀ ਵਿਆਹ ਦੀ ਡਿਟੇਲ ਦਰਜ ਕਰਵਾਉਣ ਦੇ ਬਹਾਨੇ ਉਨ੍ਹਾਂ ਦੇ ਆਫਿਸ ਵਿਚ ਆਇਆ ਹੋਵੇਗਾ ਅਤੇ ਉਥੋਂ ਬਹਾਨੇ ਨਾਲ ਨੰਬਰ ਲੈ ਕੇ ਚਲਾ ਗਿਆ, ਜਿਸ ਦੇ ਬਾਅਦ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ।
ਡਿਟੇਲ ਕਢਵਾਉਣ ’ਤੇ ਹੋਵੇਗਾ ਖੁਲਾਸਾ
ਪੁਲਸ ਦੇ ਅਨੁਸਾਰ ਜਿਹਡ਼ੇ-ਜਿਹਡ਼ੇ ਨੰਬਰ ਤੋਂ ਫੋਨ ਕਰ ਕੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਸ ਦੀ ਡਿਟੇਲ ਕਢਵਾਈ ਜਾ ਰਹੀ ਹੈ, ਜਿਸ ਦੇ ਬਾਅਦ ਸ਼ਾਤਿਰ ਪੁਲਸ ਦੀ ਪਕੜ ’ਚ ਹੋਵੇਗਾ।
ਸਾਹਨੇਵਾਲ ਏਅਰਪੋਰਟ ਤੋਂ ਲੁਧਿਆਣਾ-ਦਿੱਲੀ ਲਈ ਸੰਡੇ ਫਲਾਈਟ ਦੀ ਹੋਈ ਸ਼ੁਰੂਆਤ
NEXT STORY