ਝਬਾਲ, (ਨਰਿੰਦਰ)- ਬੀਤੇ ਦਿਨ ਤੋਂ ਹੋ ਰਹੀ ਬਰਸਾਤ ਕਾਰਨ ਅੱਜ ਸਵੇਰੇ ਨਜ਼ਦੀਕੀ ਪਿੰਡ ਬਘਿਆੜੀ ਵਿਖੇ ਇਕ ਗਰੀਬ ਪਰਿਵਾਰ ਦਾ ਕੋਠਾ ਡਿੱਗਣ ਕਾਰਨ ਉਸ ਦੇ ਦੋ ਬੱਚੇ ਹੇਠਾਂ ਆਉਣ ਕਾਰਨ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪਿੰਡ ਦੇ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਮਲਬੇ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਬਘਿਆੜੀ ਵਿਖੇ ਬਹਾਲ ਸਿੰਘ ਪੁੱਤਰ ਜਗੀਰ ਸਿੰਘ ਜੋ ਕਿ ਆਪਣੀ ਪਤਨੀ ਮਨਜੀਤ ਕੌਰ ਨਾਲ ਵਰ੍ਹਦੇ ਮੀਂਹ ਵਿਚ ਕੋਠੇ 'ਤੇ ਮਿੱਟੀ ਪਾ ਕੇ ਅਜੇ ਹੇਠਾਂ ਉਤਰਿਆ ਹੀ ਸੀ ਕਿ ਅਚਾਨਕ ਕੋਠਾ ਡਿੱਗ ਪਿਆ। ਜਿਸ ਸਮੇਂ ਕੋਠਾ ਡਿੱਗਾ, ਉਸ ਸਮੇਂ ਬਹਾਲ ਸਿੰਘ ਦੇ ਬੱਚੇ ਜਗਦੀਪ ਸਿੰਘ (10 ਸਾਲ) ਅਤੇ ਕ੍ਰਿਸ਼ਨਾ (8 ਸਾਲ) ਅੰਦਰ ਬੈਠੇ ਚਾਹ ਪੀ ਰਹੇ ਸਨ, ਜਿਨ੍ਹਾਂ ਨੂੰ ਮਲਬੇ 'ਚੋਂ ਬਾਹਰ ਕੱਢ ਕੇ ਤੁਰੰਤ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਗਰੀਬ ਪਰਿਵਾਰ ਨੇ ਪੰਜਾਬ ਸਰਕਾਰ ਕੋਲੋਂ ਸਹਾਇਤਾ ਦੀ ਮੰਗ ਕੀਤੀ ਹੈ।
ਕਾਂਗਰਸੀ ਸਰਪੰਚ 'ਤੇ ਤਿੰਨ ਮੁਕੱਦਮੇ ਦਰਜ
NEXT STORY