ਚੰਡੀਗੜ੍ਹ (ਮਨਪ੍ਰੀਤ) : ਪੰਜਾਬ ਰਾਜ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਸੂਬੇ ਦੇ ਸਫ਼ਾਈ ਸੇਵਕਾਂ ਦੀ ਭਲਾਈ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਡਿਊਟੀ ਦੌਰਾਨ ਸਫ਼ਾਈ ਕਾਮੇ ਦੀ ਮੌਤ ਹੋਣ ’ਤੇ ਉਸ ਦੇ ਪਰਿਵਾਰ ਨੂੰ ਸਬੰਧਤ ਵਿਭਾਗ 2 ਕਰੋੜ ਰੁਪਏ ਦੇਵੇਗਾ। ਕਮਿਸ਼ਨ ਦੇ ਮੈਂਬਰ ਤੇ ਜਤਿੰਦਰ ਸਿੰਘ ਸ਼ੰਟੀ ਵੱਲੋਂ ਜਾਰੀ ਇਨ੍ਹਾਂ ਨਿਰਦੇਸ਼ਾਂ ਦਾ ਮਕਸਦ ਸਫ਼ਾਈ ਸੇਵਕਾਂ ਨੂੰ ਨਾ ਸਿਰਫ਼ ਬਿਮਾਰੀਆਂ ਤੋਂ ਬਚਾਉਣਾ ਹੈ ਸਗੋਂ ਉਨ੍ਹਾਂ ਨੂੰ ਸਮਾਜ ’ਚ ਬਣਦਾ ਸਨਮਾਨ ਅਤੇ ਸੁਰੱਖਿਆ ਮੁਹੱਈਆ ਕਰਵਾਉਣਾ ਵੀ ਹੈ।
ਇਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਹੁਣ ਸਫ਼ਾਈ ਸੇਵਕਾਂ ਨੂੰ ਕੰਮ ਲਈ ਵਰਤਿਆ ਜਾਣ ਵਾਲਾ ਸੁਰੱਖਿਆ ਸਾਮਾਨ ਜਿਵੇਂ ਕਿ ਦਸਤਾਨੇ, ਬੂਟ, ਮਾਸਕ (ਐੱਨ-95), ਰਿਫਲੈਕਟਿਵ ਜੈਕਟਾਂ ਅਤੇ ਫਸਟ-ਏਡ ਕਿੱਟਾਂ ਮੁਫ਼ਤ ਦਿੱਤਾ ਜਾਵੇਗਾ। ਜੇਕਰ ਕੋਈ ਸਫ਼ਾਈ ਕਾਮਾ ਸੁਰੱਖਿਆ ਕਿੱਟ ਤੋਂ ਬਗ਼ੈਰ ਕੰਮ ਕਰਦਾ ਮਿਲਿਆ ਤਾਂ ਸਬੰਧਤ ਠੇਕੇਦਾਰ ਤੇ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਡਿਊਟੀ ਦੌਰਾਨ ਪੀਣ ਵਾਲੇ ਸਾਫ਼ ਪਾਣੀ ਤੇ ਹੱਥ ਧੋਣ ਦੀ ਸਹੂਲਤ ਦੇਣਾ ਵੀ ਸਬੰਧਤ ਵਿਭਾਗਾਂ ਦੀ ਜ਼ਿੰਮੇਵਾਰੀ ਹੋਵੇਗੀ।
Sorry 7 ਦਿਨਾਂ ਤੋਂ ਪਹਿਲਾਂ ਨਹੀਂ ਮਿਲ ਸਕਦੀ ਗੈਸ ਸਿਲੰਡਰ ਦੀ ਸਪਲਾਈ, ਡੀਲਰ ਲੋਕਾਂ ਨੂੰ ਕਰ ਰਹੇ ਫੋਨ
NEXT STORY