ਤਰਨਤਾਰਨ (ਵਿਜੇ) : ਪੰਜਾਬ 'ਚ ਕੋਰੋਨਾ ਵਾਇਰਸ ਨੇ ਇਸ ਸਮੇਂ ਭਿਆਨਕ ਰੂਪ ਧਾਰਨ ਕੀਤਾ ਹੋਇਆ ਹੈ। ਕੋਰੋਨਾ ਆਫ਼ਤ ਨੂੰ ਦੇਖਦਿਆਂ ਹੀ ਪੰਜਾਬ ਦੇ ਜ਼ਿਲ੍ਹੇ ਤਰਨਤਾਰਨ 'ਚ ਪ੍ਰਸ਼ਾਸਨ ਵੱਲੋਂ 2 ਦਿਨਾਂ ਐਤਵਾਰ ਅਤੇ ਸੋਮਵਾਰ ਲਈ ਪੂਰਨ ਤੌਰ 'ਤੇ ਤਾਲਾਬੰਦੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਇਕ ਤਾਂ ਕੋਰੋਨਾ ਦਾ ਖਤਰਾ ਜ਼ਿਆਦਾ ਵਧਿਆ ਹੋਇਆ ਹੈ ਅਤੇ ਦੂਜਾ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਦਰਬਾਰ ਵੀ ਇਸ ਜ਼ਿਲ੍ਹੇ 'ਚ ਹੈ, ਜਿੱਥੇ ਕਿ ਹਰ ਮਹੀਨੇ ਮੱਸਿਆ ਲੱਗਦੀ ਹੈ।
ਇਹ ਵੀ ਪੜ੍ਹੋ : ਜ਼ਿਲ੍ਹਾ ਗੁਰਦਾਸਪੁਰ 'ਚ BSF ਜਵਾਨਾਂ ਨੂੰ ਵੱਡੀ ਸਫ਼ਲਤਾ, 300 ਕਰੋੜ ਦੀ ਹੈਰੋਇਨ ਬਰਾਮਦ
ਜ਼ਿਲ੍ਹੇ ਅੰਦਰ ਇਹ ਤਾਲਾਬੰਦੀ ਮੁੱਖ ਤੌਰ 'ਤੇ ਮੱਸਿਆ ਦੇ ਦਿਹਾੜੇ ਨੂੰ ਦੇਖਦੇ ਹੋਏ ਹੀ ਕੀਤੀ ਗਈ ਹੈ ਕਿਉਂਕਿ ਇਸ ਦਿਨ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਗੁਰੂ ਘਰ ਨਤਮਸਤਕ ਹੁੰਦੇ ਹਨ ਅਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਨੂੰ ਲੈ ਕੇ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ, ਜਿਸ ਕਾਰਨ ਜ਼ਿਲ੍ਹੇ ਨੂੰ 2 ਦਿਨਾਂ ਲਈ ਬੰਦ ਕੀਤਾ ਗਿਆ ਹੈ, ਹਾਲਾਂਕਿ ਜ਼ਿਲ੍ਹੇ ਅੰਦਰ ਮੈਡੀਕਲ ਸਟੋਰ ਅਤੇ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ।
ਇਹ ਵੀ ਪੜ੍ਹੋ : ...ਤੇ ਹੁਣ ਵਾਹਨ ਚਾਲਕ ਮੌਕੇ 'ਤੇ ਹੀ ਭੁਗਤ ਸਕਣਗੇ 'ਚਲਾਨ'
ਦੱਸ ਦੇਈਏ ਕਿ ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੀ ਪੂਰੀ ਸਖ਼ਤੀ ਕੀਤੀ ਗਈ ਹੈ ਕਿ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾਵੇ ਅਤੇ ਮਾਸਕ ਪਾਇਆ ਜਾਵੇ। ਇਸ ਤੋਂ ਇਲਾਵਾ ਕਿਤੇ ਵੀ 5 ਤੋਂ ਵੱਧ ਲੋਕਾਂ ਦਾ ਇਕੱਠ ਨਾ ਹੋਵੇ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਪੀੜਤ ਗਰਭਵਤੀ ਜਨਾਨੀਆਂ ਦੇ ਜਣੇਪੇ ਲਈ ਬਣੇ ਵੱਖਰੇ ਕਮਰੇ
ਜ਼ਿਲ੍ਹਾ ਗੁਰਦਾਸਪੁਰ 'ਚ BSF ਜਵਾਨਾਂ ਨੂੰ ਵੱਡੀ ਸਫ਼ਲਤਾ, 300 ਕਰੋੜ ਦੀ ਹੈਰੋਇਨ ਬਰਾਮਦ
NEXT STORY