ਚੀਮਾ ਮੰਡੀ (ਬੇਦੀ) — ਸੁਨਾਮ ਰੋਡ 'ਤੇ ਕਾਰ-ਰੇਹੜੀ ਦੀ ਟੱਕਰ 'ਚ 2 ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਵੇਰੇ 7 ਵਜੇ ਦੇ ਕਰੀਬ ਸਵਿਫਟ ਡਿਜ਼ਾਇਰ ਕਾਰ ਦੀ ਟੱਕਰ ਰੇਹੜੀ ਨਾਲ ਹੋ ਗਈ।

ਇਸ ਹਾਦਸੇ 'ਚ ਭੀਖੀ ਨਿਵਾਸੀ 2 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਉਨ੍ਹਾਂ ਇਲਾਜ ਲਈ ਸੁਨਾਮ ਸਿਵਲ ਹਸਪਤਾਲ ਲੈ ਜਾਇਆ ਗਿਆ, ਜਿਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਥਾਣਾ ਚੀਮਾ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੇ ਹਨ।
ਡਿਊਟੀ ਤੋਂ ਪਹਿਲਾਂ ਸੀਟ ਛੱਡ ਜਾਂਦੇ ਹਨ ਸਰਕਾਰੀ ਕਰਮਚਾਰੀ
NEXT STORY