ਬਾਬਾ ਬਕਾਲਾ ਸਾਹਿਬ/ਤਰਨਤਾਰਨ(ਰਾਕੇਸ਼, ਰਮਨ)- ਡੇਂਗੂ ਨੇ ਪੰਜਾਬ ਦੇ ਕਈ ਸ਼ਹਿਰਾਂ ’ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਬੀਤੇ ਦਿਨ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ’ਚ ਤਾਇਨਾਤ 2 ਮੁਲਾਜ਼ਮਾਂ ਅਤੇ ਤਰਨਤਾਰਨ ਦੇ ਇਕ 13 ਸਾਲਾ ਬੱਚੇ ਦੀ ਡੇਂਗੂ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ।
ਇਹ ਵੀ ਪੜ੍ਹੋ- ਸਿੰਘੂ ਬਾਰਡਰ ਕਤਲ ਕਾਂਡ ਦੀ ਹੋਵੇ CBI ਜਾਂਚ: ਮਾਇਆਵਤੀ
ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਸਿਵਲ ਹਸਪਤਾਲ ਦੀ ਲੈਬ ਵਿਭਾਗ ’ਚ ਤਾਇਨਾਤ ਸੀ। ਅਚਾਨਕ ਹਾਲਤ ਵਿਗੜਣ ’ਤੇ ਉਸ ਨੂੰ ਪਹਿਲਾਂ ਗੁਰੂ ਰਾਮਦਾਸ ਹਸਪਤਾਲ ਅਤੇ ਫਿਰ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿਥੇ ਉਸਦੀ ਅੱਜ ਮੌਤ ਹੋ ਗਈ। ਇਸ ਤਰ੍ਹਾਂ ਹੀ ਇਥੇ ਸਕਿਓਰਿਟੀ ਗਾਰਡ ਵਜੋਂ ਸੇਵਾ ਨਿਭਾਅ ਰਿਹਾ ਵਿਜੇ ਪੁੱਤਰ ਕੁਲਦੀਪ ਸਿੰਘ ਵਾਸੀ ਬਾਬਾ ਬਕਾਲਾ ਸਾਹਿਬ ਦੀ ਵੀ ਡੇਂਗੂ ਕਾਰਨ ਮੌਤ ਹੋਣ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ- ਰਣਜੀਤ ਸਾਗਰ ਡੈਮ ’ਚ ਕ੍ਰੈਸ਼ ਹੋਏ ਧਰੁੱਵ ਹੈਲੀਕਾਪਟਰ ਦੇ ਦੂਜੇ ਪਾਇਲਟ ਦੀ ਢਾਈ ਮਹੀਨਿਆਂ ਬਾਅਦ ਮਿਲੀ ਲਾਸ਼
ਇਸੇ ਤਰ੍ਹਾਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੰਡੋਰੀ ਰਣ ਸਿੰਘ ਨਿਵਾਸੀ ਪ੍ਰਦੀਪ ਸਿੰਘ (13) ਪੁੱਤਰ ਤਰਸੇਮ ਸਿੰਘ ਡੇਂਗੂ ਪੀੜਤ ਹੋਣ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ। ਮਿਹਨਤ ਮਜ਼ਦੂਰੀ ਕਰਨ ਵਾਲੇ ਪਿਤਾ ਤਰਸੇਮ ਸਿੰਘ ਅਤੇ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਪਿਛਲੇ ਕਰੀਬ ਚਾਰ ਦਿਨਾਂ ਤੋਂ ਉਨ੍ਹਾਂ ਦਾ ਬੇਟਾ ਬੁਖਾਰ ਨਾਲ ਪੀੜਤ ਸੀ, ਜਿਸ ਨੂੰ ਇਲਾਜ ਲਈ ਸ਼ੁੱਕਰਵਾਰ ਦੇਰ ਰਾਤ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਸੈੱਲਾਂ ਦੀਆਂ ਦੋ ਬੋਤਲਾਂ ਚੜ੍ਹਾਉਣ ਤੋਂ ਬਾਅਦ ਸ਼ਨੀਵਾਰ ਦੇਰ ਉਸ ਦੀ ਮੌਤ ਹੋ ਗਈ।
ਰਣਜੀਤ ਸਾਗਰ ਡੈਮ ’ਚ ਕ੍ਰੈਸ਼ ਹੋਏ ਧਰੁੱਵ ਹੈਲੀਕਾਪਟਰ ਦੇ ਦੂਜੇ ਪਾਇਲਟ ਦੀ ਢਾਈ ਮਹੀਨਿਆਂ ਬਾਅਦ ਮਿਲੀ ਲਾਸ਼
NEXT STORY