ਮਾਨਸਾ (ਸੰਦੀਪ ਮਿੱਤਲ) : ਮਾਨਸਾ ਨੇੜਲੇ ਪਿੰਡ ਨੰਦਗੜ੍ਹ ਅਤੇ ਮੋਫ਼ਰ ਦੇ ਵਿਚਕਾਰ ਮੋਟਰਸਾਈਕਲ ਸਵਾਰ ਦੋ ਦੋਸਤਾਂ ਦੀ ਅਵਾਰਾ ਪਸ਼ੂ ਨਾਲ ਟਕਰਾਉਣ ਕਰਕੇ ਮੌਤ ਹੋ ਗਈ ਹੈ। ਪੁਲਸ ਨੇ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਉਨ੍ਹਾਂ ਨੂੰ ਵਾਰਸਾਂ ਦੇ ਹਵਾਲਾ ਕਰ ਦਿੱਤਾ ਅਤੇ ਪਿੰਡ 'ਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਮਿਲੇ ਵੇਰਵਿਆਂ ਅਨੁਸਾਰ ਪਿੰਡ ਨੰਦਗੜ੍ਹ ਦੇ ਬਿੰਦਰ ਸਿੰਘ (ਦੋਵਾਂ ਦਾ ਇੱਕ ਹੀ ਨਾਮ) ਮੋਟਰਸਾਈਕਲ ’ਤੇ ਪਿੰਡ ਮੋਫ਼ਰ ਤੋਂ ਆਪਣੇ ਪਿੰਡ ਨੰਦਗੜ੍ਹ ਵਿੱਚ ਜਾ ਰਹੇ ਸਨ ਅਤੇ ਰਾਹ ਵਿੱਚ ਉਨ੍ਹਾਂ ਦਾ ਮੋਟਰਸਾਈਕਲ ਕਿਸੇ ਅਵਾਰਾ ਪਸ਼ੂ ਨਾਲ ਟਕਰਾਅ ਗਿਆ। ਸੜਕ ’ਤੇ ਡਿੱਗਣ ਕਾਰਨ ਦੋਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਏ. ਐੱਸ. ਆਈ. ਥਾਣਾ ਝੁਨੀਰ ਕੁਲਵੰਤ ਸਿੰਘ ਨੇ ਦੱਸਿਆ ਕਿ ਅਵਾਰਾ ਪਸ਼ੂ ਨਾਲ ਮੋਟਰਸਾਈਕਲ ਦੀ ਟੱਕਰ ਹੋਣ ਕਰਕੇ ਬਿੰਦਰ ਸਿੰਘ ਪੁੱਤਰ ਗਰੀਬ ਸਿੰਘ, ਬਿੰਦਰ ਸਿੰਘ ਪੁੱਤਰ ਅਜਾਇਬ ਵਾਸੀ ਪਿੰਡ ਨੰਦਗੜ੍ਹ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ਾਂ ਨੂੰ ਵਾਰਸਾਂ ਹਵਾਲੇ ਕੀਤਾ ਗਿਆ ਹੈ, ਜਿਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
12 ਨਵੰਬਰ ਤੱਕ ਪੇਸ਼ ਨਾ ਹੋਏ ਤਾਂ ਵਿਧਾਇਕ ਪਠਾਣਮਾਜਰਾ ਹੋਣਗੇ ਭਗੌੜੇ ਕਰਾਰ
NEXT STORY