ਜਲੰਧਰ— ਇਥੋਂ ਦੇ ਪਿੰਡ ਢਿੱਲਵਾਂ 'ਚ ਸੋਮਵਾਰ ਦੀ ਰਾਤ ਪੀ. ਸੀ. ਆਰ. ਨੂੰ ਬੇਹੋਸ਼ੀ ਦੀ ਹਾਲਤ 'ਚ ਦੋ ਲੜਕੀਆਂ ਮਿਲੀਆਂ ਸਨ। ਇਨ੍ਹਾਂ ਦੋਹਾਂ ਨੂੰ ਪੀ. ਸੀ. ਆਰ. ਨੰਬਰ-20 ਜੂਲੋ ਦੀ ਗੱਡੀ 'ਚ ਲਿਜਾ ਕੇ ਪੁਲਸ ਮੁਲਾਜ਼ਮਾਂ ਨੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਸੀ। ਜ਼ੇਰੇ ਇਲਾਜ਼ ਲੜਕੀ ਨੇ ਇਹ ਦੱਸਿਆ ਸੀ ਕਿ ਕਿਸੇ ਲੜਕੀ ਨੇ ਉਨ੍ਹਾਂ ਨੂੰ ਜ਼ਹਿਰੀਲੀ ਚੀਜ਼ ਖਵਾਈ ਹੈ, ਇਸ ਤੋਂ ਬਾਅਦ ਦੋਵੇਂ ਲੜਕੀਆਂ ਦੁਬਾਰਾ ਬੇਹੋਸ਼ ਹੋ ਗਈਆ ਸਨ। ਇਥੇ ਦੋਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਹਸਪਤਾਲ ਦੇ ਟਰੋਮਾ ਸੈਂਟਰ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਅੱਜ ਦੋਹਾਂ ਲੜਕੀਆਂ ਨੇ ਦਮ ਤੋੜ ਦਿੱਤਾ। ਪੁਲਸ ਮੁਤਾਬਕ ਦੋਵੇਂ ਦੋਹਾਂ ਦੀ ਮੌਤ ਜ਼ਹਿਰ ਖਾਣ ਨਾਲ ਹੋਈ ਹੈ। ਮ੍ਰਿਤਕ ਲੜਕੀਆਂ ਦੀ ਪਛਾਣ ਮਹੇਂਦਰ ਸਿੰਘ ਵਾਸੀ ਬਠਿੰਡਾ ਅਤੇ ਰਜਨੀ ਬੇਟੀ ਹਰੀਸ਼ ਕੁਮਾਰ ਵਾਸੀ ਪੂਰਨਪੁਰ ਜਲੰਧਰ ਦੇ ਤੌਰ 'ਤੇ ਹੋਈ ਹੈ।
ਪੁਲਸ ਨੂੰ ਰਜਨੀ ਵੱਲੋਂ ਲਿਖਿਆ ਸੁਸਾਈਡ ਨੋਟ ਮਿਲਿਆ ਹੈ, ਜਿਸ 'ਚ ਉਸ ਨੇ 2 ਲੋਕਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਉਸ ਨੇ ਲਿਖਿਆ ਹੈ ਕਿ ਪਿੰਡ ਵਰਿਆਨਾ ਦੀ ਕੋਮਲ ਨਾਂ ਦੀ ਲੜਕੀ ਉਨ੍ਹਾਂ ਨੂੰ ਬਲੈਕਮੇਲ ਕਰਕੇ ਉਸ ਤੋਂ ਗਲਤ ਕੰਮ ਕਰਵਾਉਂਦੀ ਸੀ ਅਤੇ ਕੋਮਲ ਦਾ ਭਰਾ ਹਨੀ ਉਨ੍ਹਾਂ ਨੂੰ ਚਿੱਟੇ ਦੇ ਕੰਮ 'ਚ ਸੁੱਟਣਾ ਚਾਹੁੰਦਾ ਸੀ। ਹਾਲਾਂਕਿ ਦੋਵੇਂ ਲੜਕੀਆਂ ਨੇ ਜ਼ਹਿਰ ਖਾ ਕੇ ਜਾਨ ਦਿੱਤੀ ਹੈ ਪਰ ਸੁਸਾਈਡ ਨੋਟ ਸਿਰਫ ਇਕ ਵੱਲੋਂ ਹੀ ਲਿਖਿਆ ਗਿਆ ਹੈ ਜਦਕਿ ਦੂਜੀ ਦੀ ਮੌਤ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।
20 ਦਿਨ ਪਹਿਲਾਂ ਲਾਪਤਾ ਪੁੱਤ ਨੂੰ ਲੱਭਣ ਦੀ ਪਿਤਾ ਨੇ ਲਗਾਈ ਗੁਹਾਰ, ਜ਼ਾਹਰ ਕੀਤਾ ਕਤਲ ਦਾ ਸ਼ੱਕ
NEXT STORY