ਜਲਾਲਾਬਾਦ (ਨਿਖੰਜ) : ਲਗਭਗ 20 ਦਿਨ ਪਹਿਲਾਂ ਸ਼੍ਰੀ ਗੰਗਾਨਗਰ ਤੋਂ ਲਾਪਤਾ ਹੋਏ ਜਲਾਲਾਬਾਦ ਵਾਸੀ ਸ਼ਿਵਮ ਛਾਬੜਾ ਨੂੰ ਭਾਲ-ਭਾਲ ਕੇ ਥੱਕ ਚੁੱਕੇ ਉਸਦੇ ਪਰਿਵਾਰ ਦੇ ਹੱਕ ਵਿਚ ਹੁਣ ਜਲਾਲਾਬਾਦ ਦੀ ਛਾਬੜਾ ਭਾਈਚਾਰਾ ਨਿੱਤਰ ਆਇਆ ਹੈ। ਸੋਮਵਾਰ ਰਾਤ ਜਲਾਲਾਬਾਦ ਦੇ ਜਨਤਾ ਭਵਨ ਵਿਚ ਛਾਬੜਾ ਬਿਰਾਦਰੀ ਦੀ ਇਕ ਮੀਟਿੰਗ ਪ੍ਰਧਾਨ ਡਾ. ਸ਼ਿਵ ਛਾਬੜਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਾਰੇ ਭਾਈਚਾਰੇ ਨੇ ਸ਼੍ਰੀਗੰਗਾਨਗਰ ਪੁਲਸ ਤੋਂ ਮੰਗ ਕੀਤੀ ਕਿ ਸ਼ਿਵਮ ਛਾਬੜਾ ਦਾ ਜਲਦੀ ਪਤਾ ਲਗਾਇਆ ਜਾਵੇ। ਮੀਟਿੰਗ ਵਿਚ ਪਹੁੰਚੇ ਸ਼ਿਵਮ ਛਾਬੜਾ ਦੇ ਪਿਤਾ ਰਾਕੇਸ਼ ਛਾਬੜਾ ਨੇ ਨਜਾਇਜ਼ ਸੰਬੰਧਾ ਦੇ ਚੱਲਦਿਆਂ ਆਪਣੇ ਬੇਟੇ ਦਾ ਕਤਲ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ। ਲਾਪਤਾ ਸ਼ਿਵਮ ਛਾਬੜਾ ਦੇ ਪਿਤਾ ਰਾਕੇਸ਼ ਛਾਬੜਾ ਨੇ ਦੱਸਿਆ ਕਿ ਉਸਦਾ ਬੇਟਾ ਸ਼੍ਰੀਗੰਗਾਨਗਰ ਰਹਿ ਰਿਹਾ ਸੀ ਅਤੇ 21 ਜੂਨ ਨੂੰ ਉਸਦਾ ਮੈਨੂੰ ਫੋਨ ਆਇਆ ਕਿ ਮੇਰਾ ਕਿਸੇ ਨਾਲ ਝਗੜਾ ਹੋਇਆ ਹੈ ਅਤੇ ਉਨ੍ਹਾਂ ਮੈਨੂੰ ਹਾਕੀਆਂ ਨਾਲ ਕੁੱਟਿਆ ਹੈ ਅਤੇ ਮੈਂ ਵਾਪਸ ਆ ਰਿਹਾ ਹਾਂ ਪਰੰਤੂ ਮੇਰਾ ਬੇਟਾ ਵਾਪਸ ਘਰ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਉਹ ਵਾਰ-ਵਾਰ ਸ਼੍ਰੀਗੰਗਾਨਗਰ ਪੁਲਸ ਥਾਣੇ ਦੇ ਗੇੜੇ ਲਗਾ ਰਹੇ ਹਨ ਪਰੰਤੂ ਕੋਈ ਸੁਰਾਗ ਨਹੀਂ ਮਿਲ ਰਿਹਾ।
ਰਾਕੇਸ਼ ਛਾਬੜਾ ਨੇ ਦੱਸਿਆ ਕਿ ਮੋਬਾਇਲ ਲੋਕੇਸ਼ਨ ਅਤੇ ਹੋਰ ਡਾਟੇ ਤੋਂ ਪਤਾ ਲੱਗਿਆ ਹੈ ਕਿ ਉਸਦੇ ਬੇਟੇ ਦੀ ਕਿਸੇ ਔਰਤ ਨਾਲ 127 ਘੰਟੇ ਗੱਲ ਹੋਈ ਹੈ ਅਤੇ ਸਾਨੂੰ ਸ਼ੱਕ ਹੈ ਕਿ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਮੇਰੇ ਬੇਟੇ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਸ਼੍ਰੀਗੰਗਾਨਗਰ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੇਕਰ ਉਸਦਾ ਬੇਟਾ ਜਿੰਦਾ ਹੈ ਤਾਂ ਵਾਪਸ ਦਿਵਾਇਆ ਜਾਵੇ ਅਤੇ ਜੇਕਰ ਉਸਨੂੰ ਮਾਰ ਦਿੱਤਾ ਗਿਆ ਹੈ ਤਾਂ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਉਧਰ ਛਾਬੜਾ ਭਾਈਚਾਰੇ ਦੇ ਪ੍ਰਧਾਨ ਡਾ. ਸ਼ਿਵ ਛਾਬੜਾ ਨੇ ਦੱਸਿਆ ਕਿ ਰਾਕੇਸ਼ ਛਾਬੜਾ ਦੇ ਬੇਟੇ ਨੂੰ ਲੱਭਣ ਲਈ ਸ਼੍ਰੀਗੰਗਾਨਗਰ ਪੁਲਸ ਸਾਡਾ ਸਾਥ ਨਹੀਂ ਦੇ ਰਹੀ ਅਤੇ ਅਸੀਂ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਦੇ ਬੇਟੇ ਦਾ ਪਤਾ ਲਗਾਇਆ ਜਾਵੇ।
ਮਾਈਨਿੰਗ ਐਕਟ 'ਚ ਸੋਧ ਦੀ ਨੀਤੀ ਖਿਲਾਫ ਵਕੀਲਾਂ ਕੀਤੀ ਹੜਤਾਲ
NEXT STORY