ਚੰਡੀਗੜ੍ਹ : ਸ਼ਹਿਰ ਦੇ ਸੈਕਟਰ-48 ਦੀ ਮੋਟਰ ਮਾਰਕਿਟ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਚਾਬੀ ਨੂੰ ਲੈ ਕੇ ਦੋ ਧਿਰਾਂ ਨੇ ਇਕ-ਦੂਜੇ 'ਤੇ ਰਾਡਾਂ ਅਤੇ ਲਾਠੀਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਕ ਹਿਮਾਚਲ ਦੇ ਰਹਿਣ ਵਾਲੇ ਕਿਸੇ ਵਿਅਕਤੀ ਨੇ ਪਹਿਲਾਂ ਇਕ ਦੁਕਾਨ 'ਤੇ ਚਾਬੀ ਬਣਨੀ ਦੇ ਦਿੱਤੀ ਅਤੇ ਬਾਜ਼ਾਰ 'ਚ ਘੁੰਮਦਿਆਂ ਇਕ ਹੋਰ ਚਾਬੀ ਦੂਜੀ ਦੁਕਾਨ ਵਾਲੇ ਨੂੰ ਦੇ ਦਿੱਤੀ।
ਇੰਨੇ 'ਚ ਪਹਿਲੇ ਦੁਕਾਨਦਾਰ ਨੇ ਦੂਜੀ ਦੁਕਾਨ 'ਤੇ ਜਾ ਕੇ ਚਾਬੀ ਬਾਰੇ ਗੱਲ ਕੀਤੀ ਤਾਂ ਦੋਹਾਂ ਵਿਚਕਾਰ ਝਗੜਾ ਸ਼ੁਰੂ ਹੋ ਗਿਆ। ਗੱਲ ਹੱਥੋਪਾਈ ਤੱਕ ਪੁੱਜ ਗਈ ਅਤੇ ਭਰੇ ਬਾਜ਼ਾਰ ਦੋਹਾਂ ਧਿਰਾਂ ਵਲੋਂ ਇਕ-ਦੂਜੇ 'ਤੇ ਜ਼ਬਰਦਸਤ ਹਮਲਾ ਕੀਤਾ ਗਿਆ। ਲੋਕਾਂ ਵਲੋਂ ਛੁਡਾਉਣ ਦੇ ਬਾਵਜੂਦ ਵੀ ਦੋਵੇਂ ਧਿਰਾਂ ਇਕ-ਦੂਜੇ 'ਤੇ ਹੱਲਾ ਬੋਲਦੀਆਂ ਰਹੀਆਂ। ਲੜਾਈ ਦੀ ਵੀਡੀਓ ਉੱਥੇ ਖੜ੍ਹੇ ਕਿਸੇ ਸ਼ਖਸ ਨੇ ਆਪਣੇ ਕੈਮਰੇ 'ਚ ਕੈਦ ਕਰ ਲਈ, ਜੋ ਕਿ ਕਾਫੀ ਵਾਇਰਲ ਹੋ ਰਹੀ ਹੈ। ਇਸ ਦੌਰਾਨ ਮੌਕੇ 'ਤੇ ਪੁੱਜੀ ਪੁਲਸ ਨੇ ਦੋਹਾਂ ਧਿਰਾਂ ਖਿਲਾਫ ਕਰਾਸ ਮਾਮਲਾ ਦਰਜ ਕਰ ਲਿਆ।
ਸਿਵਲ ਹਸਪਤਾਲ 'ਚ ਜ਼ਖਮੀ 'ਤੇ ਕੜੇ ਨਾਲ ਹਮਲਾ, ਵੱਜੇ ਹੂਟਰ
NEXT STORY