ਭਵਾਨੀਗਡ਼੍ਹ, (ਵਿਕਾਸ)– ਐੱਸ. ਟੀ. ਐੈੱਫ. ਅਤੇ ਭਵਾਨੀਗਡ਼੍ਹ ਪੁਲਸ ਨੇ 2 ਵਿਅਕਤੀਆਂ ਨੂੰ 6 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਏ. ਐੱਸ. ਆਈ. ਸੰਤੋਖ ਸਿੰਘ ਨੇ ਦੱਸਿਆ ਕਿ ਪੁਲਸ ਅਤੇ ਐੱਸ. ਟੀ. ਐੱਫ. ਦੀ ਸਾਂਝੀ ਟੀਮ ਜਦੋਂ ਟੀ-ਪੁਆਇੰਟ ਆਲੋਅਰਖ ਰੋਡ ’ਤੇ ਗੈਸ ਗੋਦਾਮ ਨੇਡ਼ੇ ਮੌਜੂਦ ਸੀ ਤਾਂ ਉਥੇ ਇਕ ਸਕੂਟਰੀ ਅਤੇ ਮੋਟਰਸਾਈਕਲ ’ਤੇ ਖਡ਼੍ਹੇ 2 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਚੈੱਕ ਕਰਨ ’ਤੇ ਦੋਵਾਂ ਕੋਲੋਂ 3-3 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਤਰਨਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਕਲੌਦੀ ਥਾਣਾ ਸੰਗਰੂਰ ਅਤੇ ਦੀਦਾਰ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਗੁਣੀਕੇ ਥਾਣਾ ਸਦਰ ਨਾਭਾ ਵਜੋਂ ਹੋਈ, ਜਿਨ੍ਹਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਧੋਖਾਦੇਹੀ ਦਾ ਸ਼ਿਕਾਰ ਕਿਸਾਨ ਵਾਲੇ ਮਾਮਲੇ ’ਚ ਹਾਈਕੋਰਟ ਨੇ ਪੁਲਸ ਤੋਂ ਮੰਗੀ ਰਿਪੋਰਟ
NEXT STORY