ਡੇਰਾਬੱਸੀ (ਗੁਰਪ੍ਰੀਤ, ਅਨਿਲ) : ਡੇਰਾਬੱਸੀ ਮੁੱਖ ਚੌਂਕ 'ਚ ਵੀਰਵਾਰ ਸਵੇਰੇ ਉਸਾਰੀ ਅਧੀਨ 2 ਮੰਜ਼ਿਲਾਂ ਇਮਾਰਤ ਦੇ ਡਿਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ 4 ਲੋਕ ਇਮਾਰਤ ਦੇ ਮਲਬੇ ਹੇਠਾਂ ਦੱਬ ਗਏ।
ਇਹ ਵੀ ਪੜ੍ਹੋ : ਵਿਆਹ ਦੇ ਕੁੱਝ ਦਿਨਾਂ ਮਗਰੋਂ ਹੀ 'ਲਾੜੀ' ਨੇ ਚਾੜ੍ਹਿਆ ਚੰਨ, ਅਸਲੀਅਤ ਜਾਣ ਪਤੀ ਦੇ ਉੱਡੇ ਹੋਸ਼

ਇਨ੍ਹਾਂ 'ਚੋਂ 2 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ ਜ਼ਮੀਨ ਦਾ ਮਾਲਕ ਵੀ ਲੈਂਟਰ ਹੇਠਾਂ ਦੱਬਣ ਕਾਰਨ ਗੰਭੀਰ ਰੂਪ 'ਚ ਜ਼ਖਮੀਂ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ।

ਇਹ ਵੀ ਪੜ੍ਹੋ : ਅੱਤਵਾਦੀ ਸਮਝੇ ਗਏ ਇਸ 'ਨਾਬਾਲਗ' ਨੇ ਹਿਲਾ ਛੱਡੀ 3 ਸੂਬਿਆਂ ਦੀ ਪੁਲਸ, ਅਖ਼ੀਰ ਕਹਾਣੀ ਕੁੱਝ ਹੋਰ ਹੀ ਨਿਕਲੀ
ਫਿਲਹਾਲ ਮੌਕੇ 'ਤੇ ਪੁਲਸ ਪਹੁੰਚ ਗਈ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਮਲਬਾ ਹਟਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਢਿੱਡੋਂ ਜੰਮੀਆਂ ਧੀਆਂ ਦੀ ਕਰਤੂਤ ਜਾਣ ਫਟਿਆ 'ਵਿਧਵਾ ਮਾਂ' ਦਾ ਕਾਲਜਾ, ਜਵਾਈਆਂ ਨੇ ਵੀ ਘੱਟ ਨਾ ਕੀਤੀ
ਦੱਸਣਯੋਗ ਹੈ ਕਿ ਇਮਾਰਤ ਦੀ ਉਸਾਰੀ ਦਾ ਕੰਮ ਅਜੇ ਚੱਲ ਹੀ ਰਿਹਾ ਸੀ ਕਿ ਇਹ ਦਰਦਨਾਕ ਹਾਦਸਾ ਵਾਪਰ ਗਿਆ।

ਮਾਲਸ਼ ਦੇ ਨਾਮ 'ਤੇ ਫ਼ਿਜ਼ੀਓਥੈਰੇਪਿਸਟ ਦਾ ਧੰਦਾ ਚਲਾਉਣ ਵਾਲੇ ਲੋਕਾਂ ਖ਼ਿਲਾਫ਼ ਡਾਕਟਰਾਂ ਨੇ ਖੋਲ੍ਹਿਆ ਮੋਰਚਾ
NEXT STORY