ਅੰਮ੍ਰਿਤਸਰ (ਸੁਮਿਤ ਖੰਨਾ) : ਮਾਲਸ਼ ਦੇ ਨਾਮ 'ਤੇ ਫ਼ਿਜ਼ੀਓਥੈਰੇਪਿਸਟ ਦਾ ਧੰਦਾ ਚਲਾਉਣ ਵਾਲੇ ਲੋਕਾਂ ਖ਼ਿਲਾਫ਼ ਫ਼ਿਜ਼ੀਓਥੈਰੇਪਿਸਟ ਡਾਕਟਰਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਇਸ ਸਬੰਧੀ ਡਾਕਟਰਾਂ ਨੇ ਕਿਹਾ ਕਿ ਸੁਨਾਮ ਇਲਾਕੇ 'ਚ ਅਕਸਰ ਉਹ ਲੋਕ ਜੋ ਮਾਲਸ਼ ਦਾ ਕੰਮ ਕਰਦੇ ਹਨ ਜਾਂ ਕਿਸੇ ਸੈਂਟਰ 'ਚ ਨੌਕਰੀ ਕਰਦੇ ਹਨ ਉਹ ਨਿੱਜੀ ਤੌਰ 'ਤੇ ਨਕਲੀ ਡਾਟਕਰ ਬਣ ਕੇ ਫ਼ਿਜ਼ੀਓਥੈਰੇਪਿਸਟ ਦਾ ਧੰਦਾ ਕਰ ਰਹੇ ਹਨ। ਇਸ ਨਾਲ ਫ਼ਿਜ਼ੀਓਥੈਰੇਪਿਸਟ ਦਾ ਨਾਮ ਬਦਨਾਮ ਹੋ ਰਿਹਾ ਹੈ।
ਇਹ ਵੀ ਪੜ੍ਹੋ: ਵੱਡੀ ਵਾਰਦਾਤ: ਨਸ਼ੇੜੀ ਭਤੀਜੇ ਨੇ ਚਾਚੇ ਨੂੰ ਡਾਂਗਾਂ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ
ਡਾਕਟਰਾਂ ਨੇ ਦੱਸਿਆ ਕਿ ਅੰਮ੍ਰਿਤਸਰ 'ਚ ਦਿਨੋ-ਦਿਨ ਨਕਲੀ ਫ਼ਿਜ਼ੀਓਥੈਰੇਪਿਸਟ ਸੈਂਟਰ ਖੁੱਲ੍ਹ ਰਹੇ ਹਨ, ਜਿਨ੍ਹਾਂ ਨੂੰ ਅਨਪੜ੍ਹ ਵਿਅਕਤੀ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ ਫਿਜ਼ੀਓਥੈਰੇਪਿਸਟ ਬਣਨ ਲਈ ਸਾਢੇ ਚਾਰ ਦੀ ਡਿਗਰੀ ਹਾਸਲ ਕਰਨ ਪੈਂਦੀ ਹੈ ਪਰ ਇਹ ਲੋਕ ਸਾਲ ਦੀ ਟ੍ਰੇਨਿੰਗ ਲੈ ਕੇ ਪਿੰਡਾਂ 'ਚ ਫ਼ਿਜ਼ੀਓਥੈਰੇਪਿਸਟ ਸੈਂਟਰ ਖੋਲ੍ਹ ਰਹੇ ਹਨ। ਇਸ ਕਾਰਨ ਮਰੀਜ਼ਾਂ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਸ ਦੀ ਜਾਨ ਵੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਪਹਿਲਾਂ ਕਮਿਸ਼ਨਰ ਸਾਹਿਬ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਹੁਣ ਅਸੀਂ ਸਿਵਲ ਸਰਜਨ ਤੇ ਮੰਤਰੀ ਓ.ਪੀ. ਸੋਨੀ ਨਾਲ ਮੁਲਾਕਾਤ ਕਰਾਂਗੇ ਤਾਂ ਜੋ ਜਿੰਨ੍ਹੇ ਵੀ ਅਜਿਹੇ ਸੈਂਟਰ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਬੰਦ ਕਰਵਾਇਆ ਜਾ ਸਕੇ।
ਇਹ ਵੀ ਪੜ੍ਹੋ: ਨਵ-ਵਿਆਹੁਤਾ 'ਤੇ ਸੁਹਰਿਆਂ ਨੇ ਢਾਹਿਆ ਤਸ਼ੱਦਦ, ਪੀੜਤਾ ਦਾ ਦੁੱਖੜਾ ਸੁਣ ਕੰਬ ਜਵੇਗਾ ਕਲੇਜਾ (ਵੀਡੀਓ)
ਅਕਾਲੀ ਕਾਰਕੁੰਨਾਂ ਦਾ ਕਾਫ਼ਲਾ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਰਵਾਨਾ
NEXT STORY