ਜਲੰਧਰ(ਸੋਨੂੰ)— ਜਲੰਧਰ ਦਿਹਾਤੀ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਕਰੋੜਾਂ ਰੁਪਏ ਦੀਆਂ ਕੋਠੀਆਂ ਬਣਾਉਣ ਵਾਲੇ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਦੋਸ਼ੀਆਂ ਕੋਲੋਂ ਲਗਜ਼ਰੀ ਕਾਰਾਂ, ਕਈ ਕਿੱਲੇ ਜ਼ਮੀਨਾਂ ਦਾ ਪਤਾ ਲੱਗਾ ਹੈ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ, ਐੱਸ. ਪੀ. ਸੁਰੇਂਦਰ ਮੋਹਨ, ਸੀ. ਆਈ. ਏ. ਇੰਚਾਰਜ ਹਰਿੰਦਰ ਸਿੰਘ ਨੇ ਫੜ੍ਹੇ ਗਏ ਦੋਸ਼ੀਆਂ ਦੀ ਪਛਾਣ ਅਮੀਰ ਸਿੰਘ ਉਰਫ ਅਮੀਰੀ ਵਾਸੀ ਧਰਮੇ ਦਿਆ ਛੱਨਾ, ਥਾਣਾ ਮੈਹਤਪੁਰ ਅਤੇ ਮਹਿੰਦਰ ਸਿੰਘ ਵਾਸੀ ਧਰਮੇ ਦਿਆ ਛੱਨਾ ਦੇ ਰੂਪ 'ਚ ਦੱਸੀ ਹੈ। ਦੋਹਾਂ ਤੋਂ ਕਿੱਲੋ ਦੇ ਹਿਸਾਬ ਨਾਲ ਨਸ਼ੀਲਾ ਪਾਊਡਰ ਕੀਤਾ ਗਿਆ ਹੈ।
ਸ਼ੱਕੀ ਹਾਲਤਾਂ 'ਚ ਵਿਆਹੁਤ ਦੀ ਮੌਤ, ਸਹੁਰੇ ਪਰਿਵਾਰ 'ਤੇ ਲੱਗੇ ਗੰਭੀਰ ਦੋਸ਼
NEXT STORY