ਅੰਮ੍ਰਿਤਸਰ, (ਅਰੁਣ)- ਰਾਜਾਸਾਂਸੀ ਪੁਲਸ ਨੇ ਨਾਕਾਬੰਦੀ ਕਰਦਿਆਂ ਚੋਰੀ ਦਾ ਮੋਟਰਸਾਈਕਲ ਲੈ ਕੇ ਘੁੰਮ ਰਹੇ 2 ਮੁਲਜ਼ਮਾਂ ਨੂੰ ਕਾਬੂ ਕੀਤਾ। ਗ੍ਰਿਫਤਾਰ ਕੀਤੇ ਗਏ ਸਤਨਾਮ ਸਿੰਘ ਪੁੱਤਰ ਪਰਮਜੀਤ ਸਿੰਘ ਤੇ ਜੋਬਨਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਹਰਸ਼ਾ ਛੀਨਾ ਦੇ ਕਬਜ਼ੇ 'ਚੋਂ ਚੋਰੀ ਕੀਤਾ ਇਕ ਸਪਲੈਂਡਰ ਪਲੱਸ ਮੋਟਰਸਾਈਕਲ ਬਰਾਮਦ ਕਰ ਕੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਦਾਜ ਲੋਭੀ ਪਰਿਵਾਰ ਨਾਮਜ਼ਦ: ਦਾਜ ਖਾਤਿਰ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਸਹੁਰਾ ਪਰਿਵਾਰ ਖਿਲਾਫ ਕਾਰਵਾਈ ਕਰਦਿਆਂ ਥਾਣਾ ਮਜੀਠਾ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਵਿਚ ਸ਼ਾਮ ਨਗਰ ਵਾਸੀ ਸੁਖਵਿੰਦਰ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਵਿਆਹ ਡੱਡੀਆਂ ਵਾਸੀ ਹਰਪਾਲ ਸਿੰਘ ਨਾਲ ਹੋਇਆ ਸੀ, ਵਿਆਹ ਦੇ ਕੁਝ ਚਿਰ ਮਗਰੋਂ ਹੀ ਉਸ ਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਦਾਜ ਦੀ ਮੰਗ ਨੂੰ ਲੈ ਕੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਉਕਤ ਵਿਆਹੁਤਾ ਦੇ ਪਤੀ ਹਰਪਾਲ ਸਿੰਘ, ਸਹੁਰਾ ਸੁਖਦੇਵ ਸਿੰਘ ਤੇ ਸੱਸ ਗੁਰਮੀਤ ਕੌਰ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਵਿਆਹ ਦੇ ਲਾਰੇ 'ਚ ਨਾਬਾਲਗਾ ਅਗਵਾ: ਅਜਨਾਲਾ ਥਾਣੇ ਅਧੀਨ ਪੈਂਦੇ ਪਿੰਡ ਤਲਵੰਡੀ ਰਾਏ ਦਾਦੂ ਵਾਸੀ ਇਕ ਨਾਬਾਲਗ ਲੜਕੀ ਨੂੰ ਵਿਆਹ ਲਈ ਵਰਗਲਾ ਕੇ ਲਿਜਾਣ ਵਾਲੇ ਪਰਿਵਾਰ ਖਿਲਾਫ ਕਾਰਵਾਈ ਕਰਦਿਆਂ ਪੁਲਸ ਨੇ ਪਰਿਵਾਰ ਦੇ 5 ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਲੜਕੀ ਦੇ ਬਾਪ ਦੀ ਸ਼ਿਕਾਇਤ 'ਤੇ ਉਸ ਦੀ ਨਾਬਾਲਗ ਲੜਕੀ ਨੂੰ ਵਿਆਹ ਲਈ ਵਰਗਲਾ ਕੇ ਲਿਜਾਣ ਵਾਲੇ ਮੁਲਜ਼ਮ ਲੱਖਾ ਸਿੰਘ ਪੁੱਤਰ ਸੱਜਣ ਸਿੰਘ, ਚਾਚਾ ਹਰਬੰਸ ਸਿੰਘ, ਭਰਾ ਮਨਜੀਤ ਸਿੰਘ, ਭੈਣ ਸੱਬੋ ਤੇ ਮਾਤਾ ਪਰਸੰਨੋ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ।
ਭਾਜਪਾ ਆਗੂ ਸੱਚਰ ਦੀ ਬਿਲਡਿੰਗ ਨੂੰ ਡਿੱਚ ਨਾਲ ਤੋੜਿਆ
NEXT STORY