ਲੁਧਿਆਣਾ (ਰਿਸ਼ੀ) : ਅੰਬਾਲਾ ਤੋਂ ਸਸਤੇ ਮੁੱਲ 'ਤੇ ਨਾਜਾਇਜ਼ ਸ਼ਰਾਬ ਖਰੀਦ ਕਰੇ ਲਿਆਏ 2 ਸਮੱਗਲਰਾਂ 'ਚੋਂ ਇਕ ਨੂੰ ਥਾਣਾ ਦੁੱਗਰੀ ਦੀ ਪੁਲਸ ਨੇ ਡਲਿਵਰੀ ਤੋਂ ਪਹਿਲਾਂ ਦਬੋਚ ਲਿਆ ਅਤੇ ਕਾਰ 'ਚੋਂ 30 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਐਕਸਾਈਜ਼ ਐਕਟ ਅਧੀਨ ਪਰਚਾ ਦਰਜ ਕੀਤਾ ਹੈ, ਜਦੋਂ ਕਿ ਫਰਾਰ ਸਮੱਗਲਰ ਦੀ ਭਾਲ 'ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਚੌਂਕੀ ਐੱਸ. ਬੀ. ਐੱਸ. ਨਗਰ ਦੇ ਮੁਖੀ ਏ. ਐੱਸ. ਆਈ. ਸੁਨੀਲ ਕੁਮਾਰ ਨੇ ਦੱਸਿਆ ਕਿ ਫੜ੍ਹੇ ਗਏ ਸਮੱਗਲਰ ਦੀ ਪਛਾਣ ਰੰਗ ਬਹਾਦਰ ਵਾਸੀ ਸਮਾਰਟ ਕਾਲੋਨੀ ਤੇ ਫਰਾਰ ਦੀ ਪਛਾਣ ਰਵੀ ਵਾਸੀ ਗਿਆਨ ਚੰਦ ਨਗਰ ਵਜੋਂ ਹੋਈ ਹੈ। ਪੁਲਸ ਨੇ ਸੂਚਨਾ ਦੇ ਆਧਾਰ 'ਤੇ ਮੰਗਲਵਾਰ ਨੂੰ ਪੱਖੋਵਾਲ ਰੋਡ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਪਿੰਡ ਜਵੱਦੀ ਤੋਂ ਪਿੰਡ ਫੁੱਲਾਂਵਾਲ ਵੱਲ ਜਾ ਰਹੇ ਸਨ। ਪੁਲਸ ਮੁਤਾਬਕ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਕਿ ਦੋਵੇਂ ਅੰਬਾਲਾ ਤੋਂ ਹਰਿਆਣਾ ਦੀ ਸਸਤੀ ਸ਼ਰਾਬ ਲਿਆ ਕੇ ਗਿਆਸਪੁਰਾ, ਸ਼ਿਮਲਾਪੁਰੀ ਅਤੇ ਦੁੱਗਰੀ ਦੇ ਇਲਾਕੇ 'ਚ ਵੇਚ ਕੇ ਮੋਟਾ ਮੁਨਾਫਾ ਕਮਾ ਰਹੇ ਸਨ।
ਦਾਦੂਵਾਲ ਨੇ ਦੱਸੀ ਬਾਦਲ ਪਿੰਡ 'ਚ ਹੋਈ ਝੜਪ ਦੀ ਅਸਲ ਸੱਚਾਈ
NEXT STORY