ਲੁਧਿਆਣਾ, (ਅਨਿਲ)- ਪੰਜਾਬ ਸਰਕਾਰ ਨੇ ਨਸ਼ਾ ਸਮੱਗਲਰਾਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਬੀਤੀ ਰਾਤ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ 55 ਕਰੋੜ ਦੀ ਹੈਰੋਇਨ ਦੇ ਨਾਲ ਇਕ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕੀਤਾ । ਇਸ ਸਬੰਧੀ ਅੱਜ ਐੱਸ. ਟੀ. ਐੱਫ. ਦੇ ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਕਿ ਪਾਕਿਸਤਾਨ ਦੇ ਨਸ਼ਾ ਸਮੱਗਲਰਾਂ ਨੇ ਹੈਰੋਇਨ ਦੀ ਵੱਡੀ ਖੇਪ ਨੂੰ ਬਾਰਡਰ ਜ਼ਰੀਏ ਭਾਰਤ ’ਚ ਨਸ਼ਾ ਸਮੱਗਲਰਾਂ ਨੂੰ ਭੇਜੀ ਹੈ, ਜਿਸ ਨੂੰ ਭਾਰਤ ਪਾਕਿਸਤਾਨ ਸਰਹੱਦ ਕੋਲ ਨਸ਼ਾ ਸਮੱਗਲਰ ਪ੍ਰਤਾਪ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਪਿੰਡ ਕੋਟਲੀ ਔਲਖ ਅੰਮ੍ਰਿਤਸਰ ਨੇ ਮਿੱਟੀ ’ਚ ਦਬਾ ਕੇ ਰੱਖਿਆ ਹੋਇਆ ਹੈ, ਜਿਸ ਤੋਂ ਬਾਅਦ ਐੱਸ. ਟੀ. ਐੱਫ. ਨੇ ਬੀ. ਐੱਸ. ਐੱਫ. ਫਿਰੋਜ਼ਪੁਰ ਦੀ ਟੀਮ ਨਾਲ ਮੌਕੇ ’ਤੇ ਜਾ ਕੇ ਉਥੇ ਮਿੱਟੀ ’ਚ ਦਬਾ ਕੇ ਰੱਖੀ 6 ਕਿਲੋ ਹੈਰੋਇਨ ਦੇ ਖੇਪ ਬਰਾਮਦ ਕੀਤੀ ਗਈ। ਜਦਕਿ ਮੌਕੇ ਤੋਂ ਫਰਾਰ ਦੋਸ਼ੀ ਪ੍ਰਤਾਪ ਸਿੰਘ ਕਾਬੂ ਨਹੀਂ ਆ ਸਕਿਆ। ਇਸ ਸਬੰਧ ’ਚ ਐੱਸ. ਟੀ. ਐੱਫ. ਮੋਹਾਲੀ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੀਤਾ ਗਿਆ । ਨਸ਼ਾ ਸਮੱਗਲਰ ਪ੍ਰਤਾਪ ਸਿੰਘ ਨੂੰ ਕਾਸਾਲੀ ਬਰੌਨ ਮੈਰੇਜ ਪੈਲੇਸ ਲੁਧਿਆਣਾ ਕੋਲੋਂ ਕਾਬੂ ਕੀਤਾ ਗਿਆ।
ਖੇਮਕਰਨ ਸੈਕਟਰ ਤੋਂ 8 ਕਿੱਲੋ 30 ਗ੍ਰਾਮ ਹੈਰੋਇਨ ਤੇ 30 ਗ੍ਰਾਮ ਅਫੀਮ ਬਰਾਮਦ
ਖੇਮਕਰਨ, (ਗੁਰਮੇਲ, ਅਵਤਾਰ, ਰਮਨ, ਸੋਨੀਆ )-ਹਿੰਦ-ਪਾਕਿ ਸਰਹੱਦ ਤੋਂ 8 ਕਿੱਲੋ 30 ਗ੍ਰਾਮ ਹੈਰੋਇਨ ਤੇ 30 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਜਾਣਕਾਰੀ ਅਨੂਸਾਰ ਪੁਲਸ ਪਾਰਟੀ ਨੂੰ ਇਤਲਾਹ ਮਿਲੀ ਕਿ ਭਾਰਤ-ਪਾਕਿਸਤਾਨ ਬਾਰਡਰ ਦੀ ਜ਼ੀਰੋ ਲਾਈਨ ਤੋਂ ਭਾਰਤ ਵਾਲੇ ਪਾਸੇ ਗੁਰਲਾਲ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੱਤੋਕੇ ਨੇ ਆਪਣੇ ਹੋਰ ਸਾਥੀਆਂ ਨਾਲ ਤੇ ਪਾਕਿਸਤਾਨ ਵਾਲੇ ਸਮੱਗਲਰਾਂ ਨਾਲ ਤਾਲ-ਮੇਲ ਕਰਕੇ ਭਾਰੀ ਮਾਤਰਾ ’ਚ ਹੈਰੋਇਨ ਨੱਪੀ ਹੋਈ ਹੈ। ਹੈਰੋਇਨ ਨੂੰ ਮੰਗਵਾਉਣ ਵਾਲੇ ਦੋਸ਼ੀ ਗੁਰਲਾਲ ਸਿੰਘ ਉਕਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸਦੇ ਹੋਰ ਸਾਥੀਆਂ ਦੀ ਭਾਲ ਜਾਰੀ ਹੈ, ਜਿੰਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਫਿਰੋਜ਼ਪੁਰ ਸੈਕਟਰ ਤੋਂ 8.14 ਕਰੋਡ਼ ਦੀ ਹੈਰੋਇਨ ਬਰਾਮਦ
ਫਿਰੋਜ਼ਪੁਰ, (ਮਲਹੋਤਰਾ)-ਸੀਮਾ ਸੁਰੱਖਿਆ ਬੱਲ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਸਰਹੱਦ ’ਚ ਹੈਰੋਇਨ ਭੇਜਣ ਦੀ ਕੋਸ਼ਿਸ਼ ਨੂੰ ਅਸਫਲ ਬਣਾਉਂਦਿਆਂ 8.14 ਕਰੋਡ਼ ਰੁਪਏ ਮੁੱਲ ਦੀ ਕਰੀਬ 1.62 ਕਿਲੋ ਹੈਰੋਇਨ ਫਡ਼ੀ ਗਈ ਹੈ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਸੈਕਟਰ ’ਚ ਤਾਇਨਾਤ 136 ਬਟਾਲੀਅਨ ਦੇ ਜਵਾਨਾਂ ਨੇ ਦਰਿਆ ’ਚ ਤਿੰਨ ਪਲਾਸਟਿਕ ਦੀਆਂ ਬੋਤਲਾਂ ਤੈਰਦੀਆਂ ਦੇਖੀਆਂ। ਜਵਾਨਾਂ ਵੱਲੋਂ ਬੋਤਲਾਂ ਨੂੰ ਬਾਹਰ ਕੱਢ ਕੇ ਦੇਖਿਆ ਗਿਆ ਤਾਂ ਇਨ੍ਹਾਂ ’ਚ ਹੈਰੋਇਨ ਭਰੀ ਹੋਈ ਮਿਲੀ।
ਪੰਜਾਬ 'ਚ ਧੂੜ ਭਰੀ ਹਨੇਰੀ ਤੇ ਹਲਕੀ ਬਾਰਿਸ਼, ਹਿਮਾਚਲ 'ਚ ਪਏ ਗੜੇ
NEXT STORY