ਫਰੀਦਕੋਟ (ਜਗਤਾਰ) : ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਵਿਖੇ ਮੱਥਾ ਟੇਕਣ ਆਈ ਔਰਤ ਦੇ ਪਰਸ 'ਚੋਂ 2 ਸ਼ਾਤਰ ਔਰਤਾਂ ਵੱਲੋਂ 40 ਹਜ਼ਾਰ ਰੁਪਏ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ 'ਚ ਵੀ ਰਿਕਾਰਡ ਹੋ ਗਈਆਂ ਹਨ। ਸੀ. ਸੀ. ਟੀ. ਵੀ. 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇਕ ਔਰਤ ਆਪਣੇ ਬੱਚੇ ਨੂੰ ਗੋਦੀ 'ਚ ਚੁੱਕੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਬਾਹਰ ਆ ਕੇ ਪ੍ਰਸ਼ਾਦ ਲੈਣ ਲੱਗਦੀ ਹੈ ਤਾਂ ਦੋ ਔਰਤਾਂ ਵੀ ਪ੍ਰਸ਼ਾਦ ਲੈਣ ਦੇ ਬਹਾਨੇ ਉਸ ਕੋਲ ਆ ਜਾਂਦੀਆਂ ਹਨ। ਇਸ ਦੌਰਾਨ ਇਕ ਔਰਤ ਮੱਥਾ ਟੇਕਣ ਆਈ ਔਰਤ ਦੇ ਬਿਲਕੁਲ ਨਾਲ ਲੱਗ ਕੇ ਖੜ੍ਹੀ ਹੋ ਜਾਂਦੀ ਹੈ ਅਤੇ ਮੌਕੇ ਦਾ ਫਾਇਦਾ ਚੁੱਕਦਿਆਂ ਦੂਸਰੀ ਔਰਤ ਬੜੀ ਹੀ ਚਾਲਾਕੀ ਨਾਲ ਪਰਸ ਵਿੱਚੋਂ 40 ਹਜ਼ਾਰ ਰੁਪਏ ਚੋਰੀ ਕਰ ਕੇ ਆਪਣੇ ਕੋਲ ਲੁਕਾ ਲੈਂਦੀ ਹੈ ਅਤੇ ਉਹ ਦੋਵੇਂ ਮੌਕੇ ਤੋਂ ਫ਼ਰਾਰ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ- ਫਿਰੋਜ਼ਪੁਰ ’ਚ ਕਣਕ ਲਗਾ ਰਹੇ ਪਿਓ-ਪੁੱਤ ’ਤੇ ਹਮਲਾ, ਅੰਨ੍ਹੇਵਾਹ ਚਲਾਈਆਂ ਗੋਲ਼ੀਆਂ
ਇਸ ਸਬੰਧੀ ਗੱਲ ਕਰਦਿਆਂ ਸਥਾਨਕ ਥਾਣਾ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਲਕਸ਼ਮੀ ਨਾਮ ਦੀ ਔਰਤ ATM 'ਚੋਂ 40 ਹਜ਼ਾਰ ਰੁਪਏ ਕੱਢਵਾ ਕੇ ਪਰਸ ਵਿੱਚ ਰੱਖੇ ਸੀ । ਜਦੋਂ ਉਹ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਵਿਖੇ ਮੱਥਾ ਟੇਕ ਕੇ ਬਾਹਰ ਆਉਂਦੀ ਹੈ ਤਾਂ ਦੋ ਸ਼ਾਤਰ ਔਰਤਾਂ ਉਸ ਦੇ ਪਰਸ ਵਿੱਚੋਂ ਪੈਸੇ ਚੋਰੀ ਕਰ ਕੇ ਫ਼ਰਾਰ ਹੋ ਗਈਆਂ। ਥਾਣਾ ਮੁਖੀ ਨੇ ਦੱਸਿਆ ਕਿ ਇਸ ਘਟਨਾ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. 'ਚ ਕੈਦ ਹੋ ਗਈਆਂ ਹਨ ਅਤੇ ਪੁਲਸ ਵੱਲੋਂ ਸੀ. ਸੀ. ਟੀ. ਵੀ. ਵੀਡੀਓ ਕਬਜ਼ੇ 'ਚ ਲੈ ਕੇ ਉਸ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਚੋਰੀ ਕਰਨ ਵਾਲੀਆਂ ਔਰਤਾਂ ਦੀ ਪਛਾਣ ਹੋ ਸਕੇ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਫਿਲਹਾਲ ਉਕਤ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਦੇ ਪੁਲਸ ਥਾਣਿਆਂ 'ਚ ਹੁਣ ਨਹੀਂ ਹੋਵੇਗੀ ਤੂੰ-ਤੜਾਕ, 'ਜੀ ਆਇਆਂ ਨੂੰ' ਕਹਿਣਗੇ ਮੁਲਾਜ਼ਮ
NEXT STORY