ਮੋਹਾਲੀ (ਕੁਲਦੀਪ) : ਮੋਹਾਲੀ ਐੱਸ. ਟੀ. ਐੱਫ. ਦੀ ਟੀਮ ਨੇ 2 ਨੌਜਵਾਨਾਂ ਨੂੰ 200 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਪਛਾਣ ਅਮਿਤ ਕੁਮਾਰ ਵਾਸੀ ਮਨੀਮਾਜਰਾ, ਚੰਡੀਗੜ੍ਹ ਅਤੇ ਤਲਵਿੰਦਰ ਕੁਮਾਰ ਉਰਫ ਕੋਣੀ ਵਾਸੀ ਬਾਦਲ ਕਾਲੋਨੀ, ਜ਼ੀਰਕਪੁਰ ਦੇ ਤੌਰ 'ਤੇ ਕੀਤੀ ਗਈ ਹੈ। ਐੱਸ. ਟੀ. ਐੱਫ. ਦੀ ਟੀਮ ਨੇ ਦੋਹਾਂ 'ਤੇ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਟੀ. ਐੱਫ. ਥਾਣਾ ਮੋਹਾਲੀ ਦੇ ਪ੍ਰਭਾਰੀ ਆਰ. ਡੀ. ਸ਼ਰਮਾ ਨੇ ਦੱਸਿਆ ਕਿ ਦੋਵੇਂ ਦੋਸ਼ੀ ਪਿਛਲੇ 5-6 ਮਹੀਨਿਆਂ ਤੋਂ ਮੋਹਾਲੀ 'ਚ ਆਪਣੇ ਪੱਕੇ ਗਾਹਕਾਂ ਨੂੰ ਨਸ਼ਾ ਸਪਲਾਈ ਕਰਦੇ ਆ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਇਹ ਦੋਵੇਂ ਰਾਣਾ ਨਾਂ ਦੇ ਨੌਜਵਾਨ ਤੋਂ ਹੈਰੋਇਨ ਲੈ ਕੇ ਆਏ ਸਨ। ਦੋਹਾਂ ਦੋÎਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ 2 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਨਿਗਮ ਕੰਪਲੈਕਸ 'ਚ ਅਸਲਾ ਲਿਜਾਣ 'ਤੇ ਲੱਗੀ ਪਾਬੰਦੀ, ਸਿਰਫ ਪੁਲਸ ਕਰਮਚਾਰੀਆਂ ਨੂੰ ਮਿਲੀ ਛੂਟ
NEXT STORY