ਚੰਡੀਗੜ੍ਹ : ਪੰਜਾਬ ਦੇ 37 ਬਲਾਕਾਂ 'ਚ 20 ਹਜ਼ਾਰ ਨਵੇਂ ਸੋਲਰ ਪੰਪ ਲਾਏ ਜਾਣਗੇ। ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਨੇ ਇਸ ਨੂੰ ਲੈ ਕੇ ਪ੍ਰਾਜੈਕਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਇਲਾਕਿਆਂ 'ਚ ਇਨ੍ਹਾਂ ਨੂੰ ਲਗਾਉਣ ਦੀ ਯੋਜਨਾ ਬਣਾਈ ਗਈ ਹੈ, ਉਨ੍ਹਾਂ ਇਲਾਕਿਆਂ 'ਚ ਪਾਣੀ ਦੀ ਕਮੀ ਨੂੰ ਦੇਖਦੇ ਹੋਏ ਪਹਿਲਾਂ ਹੀ ਸਰਵੇ ਕਰਾ ਲਿਆ ਗਿਆ ਹੈ। ਇਹ ਪੰਪ ਉਨ੍ਹਾਂ ਬਲਾਕਾਂ 'ਚ ਹੀ ਕਿਸਾਨਾਂ ਨੂੰ ਲਾਉਣ ਲਈ ਦਿੱਤੇ ਜਾਣਗੇ, ਜਿੱਥੇ ਭੂਮੀ ਜਲ ਪੱਧਰ ਠੀਕ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਵਿਜੇ ਰੂਪਾਣੀ ਸੰਭਾਲਣਗੇ ਭਾਜਪਾ ਦੀ ਕਮਾਨ, ਰਣਨੀਤੀ 'ਤੇ ਕੰਮ ਕਰਨਾ ਕੀਤਾ ਸ਼ੁਰੂ
ਜੋ ਕਿਸਾਨ ਲੰਬੇ ਸਮੇਂ ਤੋਂ ਅੱਜ ਵੀ ਡੀਜ਼ਲ ਜਾਂ ਮੋਟਰ ਨਾਲ ਚੱਲਣ ਵਾਲੇ ਪੰਪਾਂ ਦਾ ਇਸਤੇਮਾਲ ਕਰਕੇ ਖੇਤੀਬਾੜੀ ਕਰ ਰਹੇ ਹਨ, ਪੇਡਾ ਉਨ੍ਹਾਂ ਨੂੰ ਸੋਲਰ ਵਾਲੇ ਪੰਪਾਂ 'ਚ ਸ਼ਿਫਟ ਕਰਨਾ ਚਾਹੁੰਦਾ ਹੈ। ਪੇਡਾ ਦੇ ਐਡੀਸ਼ਨਲ ਡਾਇਰੈਕਟਰ ਰਾਜੇਸ਼ ਬਾਂਸਲ ਨੇ ਦੱਸਿਆ ਕਿ ਸਰਕਾਰ ਪੀ. ਐੱਮ. ਕੁਸੁਮ ਯੋਜਨਾ ਤਹਿਤ ਕਿਸਾਨਾਂ ਨੂੰ ਇਨ੍ਹਾਂ ਸੋਲਰ ਪੰਪਾਂ ਲਈ ਸਬਸਿਡੀ ਵੀ ਦਿੰਦੀ ਹੈ।
ਇਹ ਵੀ ਪੜ੍ਹੋ : ਔਰਤਾਂ ਨੂੰ ਲਾਲਚ ਦੇ ਕੇ ਦੇਹ ਵਪਾਰ 'ਚ ਧੱਕਣ ਵਾਲਿਆਂ ਖ਼ਿਲਾਫ਼ ਸਖ਼ਤ ਹੁਕਮ ਜਾਰੀ, ਮੰਗੀ ਗਈ ਰਿਪੋਰਟ
ਸਬਸਿਡੀ ਦੇ ਤੌਰ 'ਤੇ ਸੋਲਰ ਪੰਪ ਲਾਉਣ 'ਚ ਕੁੱਲ ਜਿੰਨਾ ਖ਼ਰਚਾ ਆਉਂਦਾ ਹੈ, ਉਸ ਦਾ 30 ਫ਼ੀਸਦੀ ਕੇਂਦਰ, 30 ਫ਼ੀਸਦੀ ਸੂਬਾ ਸਰਕਾਰ ਅਤੇ 40 ਫ਼ੀਸਦੀ ਕਿਸਾਨਾਂ ਨੂੰ ਚੁੱਕਣਾ ਪੈਂਦਾ ਹੈ ਮਤਲਬ ਕਿ ਕਿਸਾਨਾਂ ਨੂੰ 60 ਫ਼ੀਸਦੀ ਤੱਕ ਯੋਜਨਾ ਦੇ ਅਧੀਨ ਸਬਸਿਡੀ ਦਿੱਤੀ ਜਾਂਦੀ ਹੈ। ਪੇਡਾ 37 ਬਲਾਕਾਂ 'ਚ 20 ਹਜ਼ਾਰ ਸੋਲਰ ਪੰਪ ਲਗਾਵੇਗੀ। ਇਨ੍ਹਾਂ 37 ਬਲਾਕਾਂ 'ਚ ਭੂਮੀ ਜਲ ਪੱਧਰ ਠੀਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ 'ਚ ਡਾਂਸ ਟੀਚਰ ਨਾਲ ਲੁੱਟ, ਘਰ 'ਚ ਵੜ ਕੇ ਲੁੱਟਿਆ ਮੋਬਾਈਲ, ਚੈਨੀ ਤੇ ਹੋਰ ਸਾਮਾਨ
NEXT STORY