ਤਲਵੰਡੀ ਸਾਬੋ,(ਮੁਨੀਸ਼)- ਪੰਜਾਬ ਪੁਲਸ ਨੇ ਦੋ ਲੋਕਾਂ ਨੂੰ ਨਾਜਾਇਜ਼ ਸ਼ਰਾਬ ਸਮੇਤ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ, ਪੁਲਸ ਨੇ ਕਥਿਤ ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਪੁਲਸ ਨੇ ਨੱਤ ਰੋਡ 'ਤੇ ਨਾਕਾ ਲਗਾਇਆ ਹੋਇਆ ਸੀ ਕਿ ਉੁਨ੍ਹਾਂ ਨੂੰ ਪਿੰਡ ਨੱਤ ਵਿਖੇ ਇਕ ਘਰ ਵਿਚ ਨਾਜਾਇਜ਼ ਸ਼ਰਾਬ ਹੋਣ ਦੀ ਗੁਪਤ ਸੂਚਨਾ ਮਿਲੀ, ਜਿਸ 'ਤੇ ਪੁਲਸ ਨੇ ਛਾਪਾਮਾਰੀ ਕਰ ਕੇ ਘਰ 'ਚੋਂ 25 ਬੋਤਲਾਂ ਠੇਕਾ ਸ਼ਰਾਬ ਹਰਿਆਣਾ ਬਰਾਮਦ ਕੀਤੀ। ਭਾਵੇਂ ਕਿ ਕਥਿਤ ਮੁਲਜ਼ਮ ਮੌਕੇ 'ਤੇ ਭੱਜਣ ਵਿਚ ਕਾਮਯਾਬ ਹੋ ਗਏ ਪਰ ਪੁਲਸ ਨੇ ਗੁਰਤੇਜ ਸਿੰਘ ਅਤੇ ਲਵਪ੍ਰੀਤ ਸਿੰਘ ਵਾਸੀ ਨੱਤ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
ਚੋਰੀਸ਼ੁਦਾ ਮੋਟਰਸਾਈਕਲ ਤੇ 4 ਮੋਬਾਇਲ ਫੋਨਾਂ ਸਮੇਤ ਕਾਬੂ
NEXT STORY