ਲੁਧਿਆਣਾ (ਰਾਮ)- ਪੁਲਸ ਹਿਰਾਸਤ ’ਚੋਂ ਫਰਾਰ ਹੋਏ ਸ਼ਾਤਰ ਮੁਲਜ਼ਮ ਨੂੰ ਮੁੜ ਗ੍ਰਿਫਤਾਰ ਕਰਨ ਵਿਚ ਲੁਧਿਆਣਾ ਪੁਲਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਮੁਲਜ਼ਮ ਦੀ ਪਛਾਣ ਸੰਤੋਸ਼ ਕੁਮਾਰ ਉਰਫ ਬਜਰੰਗੀ ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਪਿੰਡ ਮੋਹਾਲੀ ਥਾਣਾ ਬੇਰਾਜ, ਜ਼ਿਲਾ ਪਟਨਾ, ਬਿਹਾਰ ਦਾ ਰਹਿਣ ਵਾਲਾ ਹੈ ਅਤੇ ਹਾਲ ਦੀ ਘੜੀ ਖੰਨਾ ਦੇ ਮਾਜਰੀ ਮੁਹੱਲਾ ਖਾਲਸਾ ਸਕੂਲ ਕੋਲ ਰਹਿ ਰਿਹਾ ਸੀ।
ਪੁਲਸ ਮੁਤਾਬਕ 6 ਜੁਲਾਈ 2025 ਨੂੰ ਗੋਬਿੰਦ ਨਗਰ ਸਥਿਤ ਸ਼ਗਨ ਜਿਊਲਰੀ ਦੇ ਮਾਲਕ ਤੋਂ ਅਣਪਛਾਤੇ ਬਦਮਾਸ਼ਾਂ ਨੇ ਕਰੀਬ 2 ਲੱਖ ਰੁਪਏ, ਮੋਬਾਈਲ ਫੋਨ, 32 ਬੋਰ ਦੀ ਪਿਸਤੌਲ ਦਾ ਇਕ ਮੈਗਜ਼ੀਨ ਜਿਸ ਵਿਚ 18 ਜ਼ਿੰਦਾ ਕਾਰਤੂਸ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ, ਲੁੱਟ ਲਏ ਸਨ। ਇਸ ਸਬੰਧੀ ਪੀੜਤ ਵਿਜੇ ਕੁਮਾਰ ਦੇ ਬਿਆਨ ’ਤੇ ਥਾਣਾ ਜਮਾਲਪੁਰ ਵਿਚ 7 ਜੁਲਾਈ 2025 ਨੂੰ ਕੇਸ ਦਰਜ ਕੀਤਾ ਗਿਆ ਸੀ।
ਇੰਡਸਟਰੀ ਏਰੀਆ-ਏ ਦੇ ਏ. ਸੀ. ਪੀ. ਇੰਦਰਜੀਤ ਸਿੰਘ ਬੋਪਾਰਾਏ ਅਤੇ ਥਾਣਾ ਜਮਾਲਪੁਰ ਦੀ ਐੱਸ. ਐੱਚ. ਓ. ਬਲਵਿੰਦਰ ਕੌਰ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੇ ਸੰਤੋਸ਼ ਕੁਮਾਰ ਨੂੰ ਨਾਮਜ਼ਦ ਕਰ ਕੇ 28 ਦਸੰਬਰ 2025 ਨੂੰ ਗ੍ਰਿਫਤਾਰ ਕੀਤਾ ਸੀ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਲੁੱਟਿਆ ਗਿਆ। ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਗਿਆ।
ਇਸ ਤੋਂ ਬਾਅਦ 31 ਦਸੰਬਰ 2025 ਨੂੰ ਪੁਲਸ ਟੀਮ ਮੁਲਜ਼ਮ ਨੂੰ ਹੋਰ ਬਰਾਮਦਗੀ ਅਤੇ ਉਸ ਦੇ ਸਾਥੀਆਂ ਦੀ ਭਾਲ ਲਈ ਖੰਨਾ ਲੈ ਕੇ ਗਈ ਸੀ, ਜਿੱਥੇ ਮੁਲਜ਼ਮ ਪੁਲਸ ਨੂੰ ਧੋਖਾ ਦੇ ਕੇ ਫਰਾਰ ਹੋ ਗਿਆ। ਇਸ ਮਾਮਲੇ ਵਿਚ ਥਾਣਾ ਸਿਟੀ–2 ਖੰਨਾ ਵਿਚ ਮੁਲਜ਼ਮ ਖਿਲਾਫ ਵੱਖਰਾ ਕੇਸ ਦਰਜ ਕੀਤਾ ਗਿਆ ਸੀ। ਇੰਡਸਟਰੀ ਏਰੀਆ-ਏ ਦੇ ਏ. ਸੀ. ਪੀ. ਇੰਦਰਜੀਤ ਸਿੰਘ ਬੋਪਾਰਾਏ ਅਤੇ ਥਾਣਾ ਜਮਾਲਪੁਰ ਦੀ ਐੱਸ. ਐੱਚ. ਓ. ਬਲਵਿੰਦਰ ਕੌਰ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਨਿਰਦੇਸ਼ਾਂ ਅਤੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ’ਚ ਥਾਣਾ ਜਮਾਲਪੁਰ ਪੁਲਸ ਨੇ ਵੱਖ-ਵੱਖ ਟੀਮਾਂ ਬਣਾ ਕੇ ਫਰਾਰ ਮੁਲਜ਼ਮ ਦੀ ਭਾਲ ਤੇਜ਼ ਕੀਤੀ।
ਥਾਣਾ ਜਮਾਲਪੁਰ ਦੀ ਪੁਲਸ ਨੇ ਸੰਤੋਸ਼ ਕੁਮਾਰ ਨੂੰ ਮੁੜ ਗ੍ਰਿਫਤਾਰ ਕਰ ਲਿਆ। ਇਸੇ ਕਾਰਵਾਈ ਦੌਰਾਨ ਉਸ ਦੇ 2 ਹੋਰਨਾਂ ਸਾਥੀਆਂ ਦੀਪਕ ਅਤੇ ਪ੍ਰੇਮ ਨਾਥ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਇਕ ਮੋਬਾਈਲ ਫੋਨ, 2 ਮੋਟਰਸਾਈਕਲ, 1 ਦਾਤਰ ਅਤੇ ਇਕ ਖਿਡੌਣਾ ਪਿਸਤੌਲ ਬਰਾਮਦ ਕੀਤਾ ਹੈ।
ਤਿੰਨੋਂ ਮੁਲਜ਼ਮ ਹਾਲ ਦੀ ਘੜੀ ਪੁਲਸ ਰਿਮਾਂਡ ’ਤੇ ਹਨ ਅਤੇ ਉਨ੍ਹਾਂ ਤੋਂ ਬਾਰੀਕੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਦੀ ਜਾਂਚ ਕੀਤੀ ਜਾ ਰਹੀ ਹੈ। ਤਿੰਨੋਂ ਹੀ ਮੁਲਜ਼ਮਾਂ ’ਤੇ ਪਹਿਲਾਂ ਤੋਂ ਕੇਸ ਦਰਜ ਹਨ।
ਪਿੰਡ ਸਹਿਬਾਜ਼ਪੁਰ ਨੇੜਿਓਂ ਹੈਰੋਇਨ ਸਣੇ ਵਿਅਕਤੀ ਗ੍ਰਿਫ਼ਤਾਰ
NEXT STORY