ਚੰਡੀਗੜ੍ਹ (ਸੁਸ਼ੀਲ) : 30 ਸਾਲਾਂ ਤੋਂ ਕੁੱਟਮਾਰ ਤੇ ਚੈੱਕ ਬਾਊਂਸ ਮਾਮਲੇ ’ਚ ਫ਼ਰਾਰ ਚੱਲ ਰਹੇ ਤਿੰਨ ਭਗੌੜਿਆਂ ਨੂੰ ਪੀ.ਓ. ਐਂਡ ਸੰਮਨ ਸਟਾਫ ਨੇ ਵੱਖ-ਵੱਖ ਜਗ੍ਹਾ ਤੋਂ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਭਗੌੜਿਆਂ ਦੀ ਪਛਾਣ ਸੈਕਟਰ-27 ਨਿਵਾਸੀ ਅਮਿਤ ਸਿੰਗਲਾ, ਮਾਇਆ ਗਾਰਡਨ ਫੇਜ਼-3 (ਵੀ. ਆਈ. ਪੀ. ਰੋਡ, ਜ਼ੀਰਕਪੁਰ) ਦੇ ਰਾਹੁਲ ਵੈਦ ਅਤੇ ਫਤਿਹਗੜ੍ਹ ਸਾਹਿਬ ਵਾਸੀ ਅਮਰਜੀਤ ਸਿੰਘ ਵਜੋਂ ਹੋਈ ਹੈ। ਟੀਮ ਜਲਦ ਹੀ ਤਿੰਨਾਂ ਨੂੰ ਅਦਾਲਤ ’ਚ ਪੇਸ਼ ਕਰੇਗੀ।
ਇਹ ਵੀ ਪੜ੍ਹੋ : ਮੁੱਕੀਆਂ ਉਡੀਕਾਂ, Amazon MX ਪਲੇਅਰ 'ਤੇ ਰਿਲੀਜ਼ ਹੋਇਆ 'ਆਸ਼ਰਮ 3' ਦਾ ਪਾਰਟ 2
ਜਾਣਕਾਰੀ ਮੁਤਾਬਕ, ਇੰਸਪੈਕਟਰ ਸ਼ੇਰ ਸਿੰਘ ਦੀ ਅਗਵਾਈ ਵਿਚ ਟੀਮ ਨੇ ਘਰ ਵਿਚ ਵੜ ਕੇ ਕੁੱਟਮਾਰ ਕਰਨ ਦੇ ਮਾਮਲੇ ’ਚ ਅਮਿਤ ਸਿੰਗਲਾ ਨੂੰ ਗ੍ਰਿਫ਼ਤਾਰ ਕੀਤਾ। ਉਸ ਖ਼ਿਲਾਫ਼ ਥਾਣਾ-3 ਵਿਚ 12 ਅਗਸਤ 1995 ਨੂੰ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਚੈੱਕ ਬਾਊਂਸ ਮਾਮਲੇ ’ਚ ਰਾਹੁਲ ਵੈਦ ਤੇ ਅਮਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ 11 ਅਕਤੂਬਰ 2024 ਨੂੰ ਭਗੌੜਾ ਐਲਾਨਿਆ ਸੀ। ਇਸ ਮਾਮਲੇ ਸਬੰਧੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੱਕ ’ਚ ਆਲੂਆਂ ਹੇਠ ਲੁਕਾ ਕੇ ਲਿਜਾ ਰਹੇ ਸਨ 400 ਪੇਟੀਆਂ ਨਾਜਾਇਜ਼ ਸ਼ਰਾਬ, 2 ਮੁਲਜ਼ਮ ਚੜ੍ਹੇ ਪੁਲਸ ਹੱਥੇ
NEXT STORY